For the best experience, open
https://m.punjabitribuneonline.com
on your mobile browser.
Advertisement

ਜਰਗ ਵਿੱਚ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ

07:56 AM Jul 09, 2024 IST
ਜਰਗ ਵਿੱਚ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ
ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ। -ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 8 ਜੁਲਾਈ
ਪਿੰਡ ਜਰਗ ਦੇ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਬਾਬਾ ਅਮਰੀਕ ਸਿੰਘ, ਸਰਪੰਚ ਜਸਪ੍ਰੀਤ ਸਿੰਘ ਅਤੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੱਚੇ-ਬੱਚੀਆਂ ਨੂੰ ਗੁਰਸਿੱਖੀ ਸਰੂਪ ਨਾਲ ਜੋੜਨ ਲਈ ਗੁਰਬਾਣੀ ਕੰਠ, ਦੁਮਾਲਾ, ਸੁੰਦਰ ਦਸਤਾਰ ਅਤੇ ਧਾਰਮਿਕ ਕੁਇਜ਼ ਕਰਵਾਏ ਗਏ। ਪਹਿਲੇ ਗਰੁੱਪ ਵਿੱਚ ਤਰਨਵੀਰ ਸਿੰਘ ਜਰਗ ਨੇ ਪਹਿਲਾ, ਮਹਰੀਨ ਕੌਰ ਜਰਗ ਨੇ ਦੂਜਾ, ਗੁਰਸਹਿਜ ਸਿੰਘ ਜਰਗ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਗਰੁੱਪ ਵਿਚ ਹੁਸਨਦੀਪ ਸਿੰਘ ਮੋਹਨ ਪੁਰ ਨੇ ਪਹਿਲਾ, ਸੁਰਿੰਦਰ ਸਿੰਘ ਨਸਰਾਲੀ ਨੇ ਦੂਜਾ, ਦਲਵੀਰ ਸਿੰਘ ਜਰਗ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੇ ਗਰੁੱਪ ਵਿਚ ਹਰਮਨਜੀਤ ਕੌਰ ਨਸਰਾਲੀ ਨੇ ਪਹਿਲਾ, ਮਨਪ੍ਰੀਤ ਕੌਰ ਬਗਲੀ ਕਲਾਂ ਨੇ ਦੂਜਾ, ਮਨਪ੍ਰੀਤ ਕੌਰ ਭੱਟੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਚੌਥੇ ਗਰੁੱਪ ਵਿੱਚ ਰਾਜਦੀਪ ਕੌਰ ਮੋਹਨਪੁਰ ਅਤੇ ਅਕਾਲ ਕੌਰ ਭੱਟੀਆਂ ਜੇਤੂ ਰਹੀਆਂ। ਪੰਜਵੇਂ ਗਰੁੱਪ (ਦਸਤਾਰ) ਵਿੱਚ ਜਸ਼ਨਦੀਪ ਸਿੰਘ ਨੌਹਰਾ ਨੇ ਪਹਿਲਾ, ਮਹਿਕਪ੍ਰੀਤ ਸਿੰਘ ਸਾਹਿਬ ਪੁਰਾ ਨੇ ਦੂਜਾ ਕਰਨਵੀਰ ਸਿੰਘ ਘਵੱਦੀ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਵਾਂ ਗਰੁੱਪ (ਦੁਮਾਲਾ) ਪ੍ਰਭਜੋਤ ਸਿੰਘ ਨਸਰਾਲੀ ਨੇ ਪਹਿਲਾ, ਜਸਕਰਨਵੀਰ ਸਿੰਘ ਖੰਨਾ ਨੇ ਦੂਜਾ, ਗੁਰਕਰਨ ਸਿੰਘ ਕੌੜੀ ਨੇ ਤੀਜਾ ਸਥਾਨ ਹਾਸਲ ਕੀਤਾ। ਛੇਵੇਂ ਗਰੁੱਪ ਵਿੱਚ ਸੁਖਦੀਪ ਸਿੰਘ ਲਸੋਈ ਨੇ ਪਹਿਲਾ, ਗੁਰਸਿਮਰਨ ਸਿੰਘ ਘਲੋਟੀ ਦੂਜਾ, ਏਕਮਪਾਲ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਸੱਤਵੇਂ ਗਰੁੱਪ ਵਿੱਚ ਪਿੰਡ ਮੋਹਨਪੁਰ ਨੇ ਪਹਿਲਾ, ਜਰਗ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਦੌਰਾਨ ਜੇਤੂਆਂ ਅਤੇ ਭਾਗ ਲੈਣ ਆਏ ਪ੍ਰਤੀਯੋਗੀਆਂ ਨੂੰ ਪ੍ਰਬੰਧਕਾਂ ਤੇ ਸੰਤ ਭੁਪਿੰਦਰ ਸਿੰਘ ਜਰਗ ਰਾੜਾ ਸਾਹਿਬ ਵਾਲਿਆਂ ਵੱਲੋਂ ਸਨਮਾਨਿਆ ਗਿਆ। ਬਾਬਾ ਅਮਰੀਕ ਸਿੰਘ ਨੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਸਿੰਘ, ਫ਼ੌਜੀ ਸੁਖਦੇਵ ਸਿੰਘ, ਪੰਚ ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਕਾਲਾ, ਦਵਿੰਦਰ ਸਿੰਘ, ਅਰਜੀਤ ਸਿੰਘ, ਗਗਨ ਤੇ ਅਮਨ ਮੰਡੇਰ ਆਦਿ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement