ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ

10:43 AM Sep 13, 2023 IST

ਪੱਤਰ ਪ੍ਰੇਰਕ
ਰਤੀਆ, 12 ਸਤੰਬਰ
ਜੈਨ ਭਾਈਚਾਰੇ ਦੇ ਸਭ ਤੋਂ ਮਹੱਤਵਪੂਰਨ ਤਿਉਹਾਰ ਪਰਯੂਸ਼ਨ ਮੌਕੇ ਜੈਨ ਭਾਈਚਾਰੇ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਬੁੱਚੜਖਾਨੇ ਅਤੇ ਮੀਟ ਦੀਆਂ ਦੁਕਾਨਾਂ ਨੂੰ ਇੱਕ ਹਫ਼ਤੇ ਲਈ ਬੰਦ ਕਰਨ ਲਈ ਐੱਸਡੀਐੱਮ ਜਗਦੀਸ਼ ਚੰਦਰ ਨੂੰ ਮੰਗ ਪੱਤਰ ਸੌਂਪਿਆ। ਜੈਨ ਏਕਤਾ ਮੰਚ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਮਿੱਤਲ, ਰਤੀਆ ਮੰਡਲ ਪ੍ਰਧਾਨ ਤੇ ਐੱਸ.ਐੱਸ ਜੈਨ ਸਭਾ ਦੇ ਪ੍ਰਧਾਨ ਅਨਿਲ ਜੈਨ, ਮੀਤ ਪ੍ਰਧਾਨ ਸੰਜੂ ਜਿੰਦਲ, ਮੀਤ ਪ੍ਰਧਾਨ ਸੁਰਿੰਦਰ ਜਿੰਦਲ, ਮੋਹਨ ਜੈਨ, ਪ੍ਰਵੀਨ ਜੈਨ ਨੇ ਐੱਸ.ਡੀ.ਐੱਮ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਪਰਯੂਸ਼ਨ ਤਿਉਹਾਰ ਜੈਨ ਧਰਮ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਅਤੇ ਇਸ ਸਮੇਂ ਦੌਰਾਨ ਜੈਨ ਧਰਮ ਦੇ ਸ਼ਰਧਾਲੂ ਇੱਕ ਹਫ਼ਤੇ ਤੱਕ ਵਰਤ ਰੱਖਦੇ ਹਨ। ਇਸ ਵਾਰ ਪਰਯੂਸ਼ਨ ਤਿਉਹਾਰ ਅੱਜ ਸ਼ੁਰੂ ਹੋ ਗਿਆ ਹੈ ਅਤੇ 19 ਸਤੰਬਰ ਨੂੰ ਸਮਾਪਤ ਹੋਵੇਗਾ।

Advertisement

Advertisement