ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਤੀ ਵਿਭਾਗ ਨੂੰ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਭਰਨ ਦੇ ਹੁਕਮ

09:57 AM Aug 28, 2024 IST

ਪੱਤਰ ਪ੍ਰੇਰਕ
ਮਾਨਸਾ, 27 ਅਗਸਤ
ਮਾਲਵਾ ਪੱਟੀ ਵਿੱਚ ਸਾਉਣੀ ਦੀਆਂ ਫ਼ਸਲਾਂ ਦੇ ਮੀਂਹਾਂ ਮਗਰੋਂ ਸਿਰ ਚੁੱਕਣ ਤੋਂ ਪਿੱਛੋਂ ਹੁਣ ਸ਼ੁਰੂ ਹੋਏ ਸਪਰੇਆਂ ਦੇ ਸੀਜ਼ਨ ਦੌਰਾਨ ਖੇਤੀਬਾੜੀ ਵਿਭਾਗ ਨੂੰ ਸਖ਼ਤੀ ਨਾਲ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਭਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਦਵਾਈਆਂ ਦੀ ਚੈਕਿੰਗ ਅਤੇ ਖਾਦਾਂ ਦੇ ਮਿਆਰ ਨੂੰ ਕਾਇਮ ਰੱਖਣ ਲਈ ਇਸ ਵਾਰ ਵਿਭਾਗ ਵੱਲੋਂ ਪਿੰਡਾਂ ਵਿੱਚ ਖੁੱਲ੍ਹੀਆਂ ਦੁਕਾਨਾਂ ਨੂੰ ਪੜਤਾਲਣ ਲਈ ਖੁਦ ਦਿਹਾਤੀ ਖੇਤਰ ਵਿਚ ਵੀ ਜਾਣਾ ਪਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਖੇਤੀ ਵਿਭਾਗ ਨੂੰ ਦਿੱਤੇ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਉਹ ਕੀੜੇਮਾਰ ਦਵਾਈਆਂ ਅਤੇ ਖਾਦ ਵਿਕਰੇਤਾਵਾਂ ਦੀ ਬਕਾਇਦਾ ਇੱਕ ਮੀਟਿੰਗ ਬੁਲਾ ਕੇ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਚਾਹੀਦੀਆਂ ਵਸਤੂਆਂ ਦਾ ਬੰਦੋਬਸਤ ਕਰ ਸਕਣ ਲਈ, ਉਨ੍ਹਾਂ ਨੂੰ ਆਦੇਸ਼ ਕਰਨ। ਉਧਰ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਬਲਾਕ ਅਧਿਕਾਰੀਆਂ ਦੀ ਇੱਕ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ-ਆਪਣੇ ਖੇਤਰ ਵਿਚਲੀਆਂ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਉਪਰ ਲੱਗੇ ਸਟਾਕ ਬੋਰਡ ਅਤੇ ਰੇਟ ਲਿਸਟਾਂ ਦਾ ਬਕਾਇਦਾ ਰੂਪ ’ਚ ਨਿਰੀਖਣ ਕਰਦੇ ਰਹਿਣ।
ਉਨ੍ਹਾਂ ਸਮੂਹ ਫਰਮਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣੇ ਦੁਕਾਨ ਦੇ ਬਾਹਰ ਕੀੜੇਮਾਰ ਦਵਾਈਆਂ ਅਤੇ ਖਾਦਾਂ ਦਾ ਸਟਾਕ ਰੋਜ਼ਾਨਾ ਬੋਰਡ ਉਪਰ ਭਰਨ ਅਤੇ ਹਰੇਕ ਦੁਕਾਨਦਾਰ ਵੱਲੋਂ ਰੇੇਟ ਲਿਸਟ ਵੀ ਲਗਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਵਸਤੂ ਦਾ ਰੇਟ ਕਿੰਨਾ ਹੈ। ਉਨ੍ਹਾਂ ਬਲਾਕ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਡੀਲਰ ਬਿਨਾਂ ਬਿੱਲ ਤੋਂ ਖੇਤੀ ਸਮੱਗਰੀ ਦੀ ਵਿਕਰੀ ਨਹੀਂ ਕਰੇਗਾ ਅਤੇ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਕੋਈ ਵੀ ਡੀਲਰ ਕੀੜੇਮਾਰ ਦਵਾਈਆਂ ਜਾਂ ਖਾਦ ਦੀ ਵਿਕਰੀ ਸਮੇਂ ਬੇਲੋੜੀ ਸਮੱਗਰੀ ਜਬਰੀ ਨਾਲ ਨਾ ਵਿਕਰੀ ਕਰੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀ ਸਮੱਗਰੀ ਦੀ ਖਰੀਦ ਸਮੇਂ ਡੀਲਰ ਪਾਸੋਂ ਪੱਕਾ ਬਿੱਲ ਜ਼ਰੂਰ ਲਵੇ ਅਤੇ ਜੇਕਰ ਕੋਈ ਡੀਲਰ ਪੱਕਾ ਬਿੱਲ ਦੇਣ ਵਿਚ ਆਨਾਕਾਨੀ ਕਰਦਾ ਹੋਵੇ ਤਾਂ ਉਸ ਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਕੋਲ ਕੀਤੀ ਜਾਵੇ।

Advertisement

Advertisement