For the best experience, open
https://m.punjabitribuneonline.com
on your mobile browser.
Advertisement

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਬਜ਼ਾ ਕਾਰਵਾਈ ਦਾ ਵਿਰੋਧ

06:54 AM Jul 02, 2024 IST
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਬਜ਼ਾ ਕਾਰਵਾਈ ਦਾ ਵਿਰੋਧ
ਕਬਜ਼ਾ ਕਰਨ ਵਿਰੁੱਧ ਕਿਸਾਨਾਂ ਵੱਲੋਂ ਕੀਤਾ ਇਕੱਠ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 1 ਜੁਲਾਈ
ਸਾਬਕਾ ਪੁਲੀਸ ਇੰਸਪੈਕਟਰ ਵੱਲੋਂ ਕਿਸਾਨ ਦੀ ਜ਼ਮੀਨ ਦੇ ਕਬਜ਼ਾ ਵਾਰੰਟ ਲਿਆਉਣ ’ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡਟਵਾਂ ਵਿਰੋਧ ਕਰਨ ਲਈ ਪਿੰਡ ਪੂਨੀਆ ਵਿੱਚ ਇਕੱਠ ਕੀਤਾ ਗਿਆ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਦੱਸਿਆ ਕਿ ਸਾਬਕਾ ਪੁਲੀਸ ਇੰਸਪੈਕਟਰ ਨੇ ਕਿਸਾਨ ਹਰਜੀਤ ਸਿੰਘ ਦੇ ਤਾਇਆ ਰਲਾ ਸਿੰਘ ਉਨ੍ਹਾਂ ਦੇ ਪੁੱਤਰਾਂ, ਇੱਕ ਭੂਆ ਦੀ ਜ਼ਮੀਨ ਪਹਿਲਾਂ ਹੀ ਖ਼ਰੀਦ ਰੱਖੀ ਹੈ। ਮਗਰੋਂ ਹਰਜੀਤ ਸਿੰਘ ਦੇ ਦੋ ਭਰਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਤੋਂ ਵੀ ਜ਼ਮੀਨ ਖ਼ਰੀਦ ਲਈ। ਹੁਣ ਸਿਰਫ਼ ਹਰਜੀਤ ਸਿੰਘ ਅਤੇ ਉਸ ਦੇ ਭਰਾ ਸੁਖਵਿੰਦਰ ਸਿੰਘ ਦੀ ਜ਼ਮੀਨ ਜਿਸ ਵਿੱਚ ਉਨ੍ਹਾਂ ਦੇ ਘਰ ਬਣੇ ਹੋਏ ਹਨ, ਮੋਟਰ ਲੱਗੀ ਹੋਈ ਹੈ। ਇਸ ਜ਼ਮੀਨ ਦੇ ਨੰਬਰਾਂ ਦੀ ਗ਼ਲਤ ਰਜਿਸਟਰੀ ਕਰਵਾ ਕੇ ਉਨ੍ਹਾਂ ਦੀ ਇਹ ਜ਼ਮੀਨ ਵੀ ਹੜੱਪਣਾ ਚਾਹੁੰਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਕੱਠ ਵਿੱਚ ਬਲਾਕ ਪ੍ਰਧਾਨ ਬਾਦਸ਼ਾਹਪੁਰੀ ਤੋਂ ਚਰਨਜੀਤ ਕੌਰ ਧੂੜੀਆਂ, ਸੁਖਵਿੰਦਰ ਸਿੰਘ ਤੁਲੇਵਾਲ, ਜ਼ਿਲ੍ਹਾ ਖ਼ਜ਼ਾਨਚੀ ਹਰਮੇਲ ਸਿੰਘ ਤੂੰਗਾ, ਜ਼ਿਲ੍ਹਾ ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ, ਕੁਲਵੰਤ ਸਿੰਘ ਸਫੇੜਾ, ਸੁਖਵਿੰਦਰ ਸਿੰਘ ਲਾਲੀ ਬਲਾਕ ਭੁਨਰਹੇੜੀ ਹਾਜ਼ਰ ਸਨ।

Advertisement

ਕਿਸਾਨ ਯੂਨੀਅਨ ਦਬਾਅ ਪਾ ਕੇ ਜ਼ਮੀਨ ਹੜੱਪਣਾ ਚਾਹੁੰਦੀ ਹੈ : ਜੱਸਾ ਸਿੰਘ

ਸਾਬਕਾ ਪੁਲੀਸ ਇੰਸਪੈਕਟਰ ਜੱਸਾ ਸਿੰਘ ਨੇ ਕਿਹਾ ਇਹ ਕੇਸ ਤਕਸੀਮ ਦਾ ਹੈ ਸਾਡਾ ਸਾਂਝਾ ਖਾਤਾ ਹੈ, ਖੇਵਟ ਨੰਬਰ 17 ਦਾ ਬੰਨਾ ਪੱਕੀ ਸੜਕ ਨਾਲ ਲੱਗਦਾ ਹੈ, ਜਦਕਿ ਉਸ ਦਾ ਇਸ ਵਿੱਚ ਹਿੱਸਾ ਹੈ ਪਰ ਉਸ ਨੂੰ ਕੋਈ ਰਸਤਾ ਨਹੀਂ ਹੈ। ਅਦਾਲਤਾਂ ਵਿਚ ਫੈਸਲਾ ਹੋ ਗਿਆ ਕਿ 11 ਵਿੱਘੇ ਫਰੰਟ ਜੱਸਾ ਸਿੰਘ ਨੂੰ ਦਿਓ ਤਾਂ ਵੀ 8 ਵਿੱਘੇ ਫਰੰਟ ਉਨ੍ਹਾਂ ਕੋਲ ਰਹਿ ਜਾਂਦਾ ਹੈ। ਲੋਅਰ ਕੋਰਟ ਨੇ ਹੁਕਮ ਕੀਤਾ ਦੋ ਮਹੀਨਿਆਂ ਵਿਚ ਜੱਸਾ ਸਿੰਘ ਨੂੰ ਕਬਜ਼ਾ ਦਿਵਾਓ ਤਾਂ ਕਿਸਾਨ ਯੂਨੀਅਨ ਨੇ ਆ ਕੇ ਰੁਕਾਵਟ ਪਾਈ , ਦੋ ਵਾਰ ਪੰਜਾਬ ਦੇ ਐੱਫਸੀਆਰ ਤੋਂ ਕੇਸ ਹਾਰ ਗਏ ਫੇਰ ਕਿਸਾਨ ਯੂਨੀਅਨ ਨੇ ਅੜਚਣ ਪਾਈ, ਅਸਲ ਵਿਚ ਇਨ੍ਹਾਂ ਦਾ ਇਕ ਰਿਸ਼ਤੇਦਾਰ ਇਕ ਵੱਡੀ ਕਿਸਾਨ ਯੂਨੀਅਨ ਦਾ ਰਿਸ਼ਤੇਦਾਰ ਹੈ, ਜਿਸ ਕਰਕੇ ਕਿਸਾਨ ਯੂਨੀਅਨ ਦਬਾਅ ਬਣਾ ਕੇ ਉਸ ਦੀ ਜ਼ਮੀਨ ਹੜੱਪਣਾ ਚਾਹੁੰਦੀ ਹੈ।

Advertisement
Author Image

joginder kumar

View all posts

Advertisement
Advertisement
×