For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਬੰਨ੍ਹਮਾਜਰਾ ਬਾਈਪਾਸ ’ਤੇ ਰਾਜਨਾਥ ਸਿੰਘ ਦਾ ਵਿਰੋਧ

08:49 AM May 30, 2024 IST
ਕਿਸਾਨਾਂ ਵੱਲੋਂ ਬੰਨ੍ਹਮਾਜਰਾ ਬਾਈਪਾਸ ’ਤੇ ਰਾਜਨਾਥ ਸਿੰਘ ਦਾ ਵਿਰੋਧ
ਬੰਨ੍ਹਮਾਜਰਾ ਬਾਈਪਾਸ ’ਤੇ ਕੇਂਦਰੀ ਮੰਤਰੀ ਦੇ ਕਾਫ਼ਲੇ ਦਾ ਵਿਰੋਧ ਕਰਦੇ ਹੋਏ ਕਿਸਾਨ।
Advertisement

ਮਿਹਰ ਸਿੰਘ
ਕੁਰਾਲੀ, 29 ਮਈ
ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਕੁਰਾਲੀ ਫੇਰੀ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਲੋਕ ਹਿੱਤ ਮਿਸ਼ਨ ਅਤੇ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਰਾਜਨਾਥ ਸਿੰਘ ਦੇ ਬੰਨ੍ਹਮਾਜਰਾ ਬਾਈਪਾਸ ‘ਤੋਂ ਲੰਘਣ ਸਮੇਂ ਰਾਜਨਾਥ ਸਿੰਘ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਦਕਿ ਰੂਪਨਗਰ ਪ੍ਰਸ਼ਾਸ਼ਨ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਅੱਗੇ ਬੱਸ ਖੜ੍ਹੀ ਕਰਕੇ ਪ੍ਰਦਰਸ਼ਨ ਦੀ ਝਲਕ ਭਾਜਪਾ ਆਗੂ ਤੱਕ ਨਾ ਪਹੁੰਚਣ ਦੇਣ ਦੀ ਕੋਸ਼ਿਸ਼ ਕੀਤੀ। ਲੋਕ ਹਿੱਤ ਮਿਸ਼ਨ ਦੇ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਗੁਰਦੇਵ ਸਿੰਘ ਕੁੱਬਾਹੇੜੀ, ਕਿਸਾਨ ਯੂਨੀਅਨ ਕਾਦੀਆਂ ਦੇ ਜਰਨੈਲ ਸਿੰਘ ਗੋਸਲਾਂ, ਅਮਰਜੀਤ ਸਿੰਘ ਕਕਰਾਲੀ, ਵਰਿੰਦਰ ਸਿੰਘ ਬਮਨਾੜਾ, ਇੰਦਰਜੀਤ ਸਿੰਘ ਬਡਾਲੀ ਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਅਮਰਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਮੰਗਲਵਾਰ ਸ਼ਾਮ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਕੁਰਾਲੀ ਫੇਰੀ ਮੌਕੇ ਰੋਸ ਪ੍ਰਗਟ ਕਰਨ ਲਈ ਬੰਨ੍ਹਮਾਜਰਾ ਬਾਈਪਾਸ ਉਤੇ ਇੱਕਤਰ ਹੋਏ ਸਨ। ਇਸ ਦੌਰਾਨ ਜਦੋਂ ਰਾਜਨਾਥ ਸਿੰਘ ਦਾ ਕਾਫ਼ਲਾ ਉਨ੍ਹਾਂ ਵੱਲ ਆਇਆ ਤਾਂ ਰੂਪਨਗਰ ਪ੍ਰਸ਼ਾਸਨ ਤੇ ਪੁਲੀਸ ਨੇ ਚਲਾਕੀ ਵਰਤਦਿਆਂ ਇੱਕ ਬੱਸ ਲਿਆ ਕੇ ਉਨ੍ਹਾਂ ਦੇ ਅੱਗੇ ਖੜ੍ਹੀ ਕਰ ਦਿੱਤੀ ਤਾਂ ਜੋ ਰੋਸ ਪ੍ਰਦਰਸ਼ਨ ‘ਤੇ ਕੇਂਦਰੀ ਮੰਤਰੀ ਦੀ ਨਜ਼ਰ ਨਾ ਪੈ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਰੋਸ ਰਾਜਨਾਥ ਸਿੰਘ ਤੱਕ ਪਹੁੰਚਾਉਣ ਵਿੱਚ ਸਫ਼ਲ ਹੋ ਗਏ। ਮੌਕੇ ’ਤੇ ਮੌਜੂਦ ਡੀਐੱਸਪੀ ਮੁੱਲਾਂਪੁਰ ਗਰੀਬਦਾਸ ਧਰਮਵੀਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ ਅਤੇ ਚੱਕਾ ਜਾਮ ਕਰਨ ਤੋਂ ਰੋਕਿਆ। ਆਗੂਆਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਭਾਜਪਾ ਨੂੰ ਪੰਜਾਬ ਵਿੱਚ ਕਿਸਾਨ ਤੇ ਕਿਰਤੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×