ਅਧਿਆਪਕਾਂ ਵੱਲੋਂ ਗੈਰ ਵਿਦਿਅਕ ਕੰਮਾਂ ਦਾ ਵਿਰੋਧ
07:04 AM Apr 28, 2024 IST
Advertisement
ਖੰਨਾ: ‘ਮੈਂ ਅਧਿਆਪਕ ਹਾਂ, ਮੈਨੂੰ ਬੱਚੇ ਪੜ੍ਹਾਉਣ ਦੇਵੇ ਸਰਕਾਰ’ ਦੇ ਨਾਅਰੇ ਅੱਜ ਇਲਾਕੇ ਦੇ ਹਰ ਸਕੂਲ ਵਿੱਚ ਗੂੰਜੇ। ਇਹ ਪ੍ਰਦਰਸ਼ਨ ਅਧਿਆਪਕਾਂ ਵੱਲੋਂ ਗੈਰ ਵਿੱਦਿਅਕ ਕੰਮ ਕਰਵਾਉਣ ਦਾ ਸਖ਼ਤ ਵਿਰੋਧ ਕਰਦਿਆਂ ਕੀਤਾ ਗਿਆ। ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਜਗਰੂਪ ਸਿੰਘ ਢਿੱਲੋਂ, ਹਰਦੀਪ ਸਿੰਘ ਬਾਹੋਮਾਜਰਾ ਅਤੇ ਸੁਖਪਾਲ ਸਿੰਘ ਧਰੌੜ ਨੇ ਕਿਹਾ ਕਿ ਈਟੀਯੂ ਵੱਲੋਂ ਆਪਣੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਪੰਜਾਬ ਦੇ ਸਾਰੇ ਲੋਕ ਸਭਾ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਸਤਵੀਰ ਸਿੰਘ ਰੌਣੀ ਅਤੇ ਪਰਮਿੰਦਰ ਚੌਹਾਨ ਨੇ ਕਿਹਾ ਕਿ ਅਧਿਆਪਕਾਂ ਤੋਂ ਲਿਆ ਜਾ ਰਿਹਾ ਗੈਰ ਵਿੱਦਿਅਕ, ਆਨਲਾਈਨ ਕੰਮ ਅਤੇ ਹੋਰ ਕੰਮ ਸਿੱਖਿਆ ਦਾ ਨੁਕਸਾਨ ਕਰ ਰਹੇ ਹਨ, ਜੋ ਤੁਰੰਤ ਬੰਦ ਹੋਣੇ ਚਾਹੀਦੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement