ਮਨੀਪੁਰ ਬਾਰੇ ਚਰਚਾ ਤੋਂ ਇਨਕਾਰ ਕਾਰਨ ’ਤੇ ਵਿਰੋਧੀ ਧਿਰ ਮੈਂਬਰਾਂ ਨੇ ਸੰਸਦ ਦੀ ਸਥਾੲੀ ਕਮੇਟੀ ’ਚੋਂ ਵਾਕਆੳੂਟ ਕੀਤਾ
02:50 PM Jul 06, 2023 IST
Advertisement
ਨਵੀਂ ਦਿੱਲੀ, 6 ਜੁਲਾਈ
ਗ੍ਰਹਿ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਚੇਅਰਮੈਨ ਵੱਲੋਂ ਮਨੀਪੁਰ ਦੀ ਸਥਿਤੀ ’ਤੇ ਚਰਚਾ ਕਰਵਾਉਣ ਦੀ ਉਨ੍ਹਾਂ ਦੀ ਮੰਗ ਨੂੰ ਰੱਦ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਅੱਜ ਮੀਟਿੰਗ ਵਿਚੋਂ ਵਾਕਆਊਟ ਕਰ ਦਿੱਤਾ। ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ’ ਬ੍ਰਾਇਨ ਅਤੇ ਕਾਂਗਰਸ ਦੇ ਦਿਗਵਿਜੇ ਸਿੰਘ ਅਤੇ ਪ੍ਰਦੀਪ ਭੱਟਾਚਾਰੀਆ ਨੇ 'ਜੇਲ੍ਹ ਦੀ ਸਥਿਤੀ, ਬੁਨਿਆਦੀ ਢਾਂਚਾ ਅਤੇ ਸੁਧਾਰ' ਵਿਸ਼ੇ 'ਤੇ ਵਿਚਾਰ ਕਰਨ ਲਈ ਰੱਖੀ ਗ੍ਰਹਿ ਮਾਮਲਿਆਂ ਦੀ ਸਥਾਈ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਦੇ ਚੇਅਰਮੈਨ ਬ੍ਰਿਜਲਾਲ ਨੂੰ ਮਨੀਪੁਰ ਬਾਰੇ ਪੱਤਰ ਸੌਂਪਿਆ। ਪੱਤਰ ਵਿੱਚ ਕਿਹਾ ਗਿਆ ਹੈ ਕਿ ਮੈਂਬਰ ਮਨੀਪੁਰ ਦੀ ਸਥਿਤੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਮੀਟਿੰਗ ਵਿੱਚ ਚੇਅਰਮੈਨ ਸਮੇਤ ਸੱਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਚੇਅਰਮੈਨ ਨੇ ਦੋਵਾਂ ਸੰਸਦ ਮੈਂਬਰਾਂ ਕੋਲ ਮਨੀਪੁਰ ਦੀ ਸਥਿਤੀ 'ਤੇ ਤੁਰੰਤ ਚਰਚਾ ਕਰਨ ਵਿੱਚ ਅਸਮਰਥਤਾ ਪ੍ਰਗਟਾੲੀ। ਇਸ ਕਾਰਨ ਵਿਰੋਧੀ ਧਿਰ ਮੈਂਬਰ ਮੀਟਿੰਗ ਵਿੱਚੋਂ ਬਾਹਰ ਆ ਗਏ।
Advertisement
Advertisement
Advertisement