ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰੋਧੀ ਧਿਰ ਸੰਸਦੀ ਪ੍ਰਕਿਰਿਆ ਦਾ ਅਪਮਾਨ ਨਹੀਂ ਕਰਦੀ: ਸਿੱਬਲ

07:46 AM Jul 08, 2024 IST

ਨਵੀਂ ਦਿੱਲੀ, 7 ਜੁਲਾਈ
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਕਾਂਗਰਸ ਨੇਤਾ ਪੀ ਚਿਦੰਬਰਮ ਦੀਆਂ ਟਿੱਪਣੀਆਂ ਦੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਆਲੋਚਨਾ ਕੀਤੇ ਜਾਣ ਮਗਰੋਂ ਅੱਜ ਉਨ੍ਹਾਂ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਸੰਸਦੀ ਪ੍ਰਕਿਰਿਆਵਾਂ ਦਾ ਅਪਮਾਨ ਵਿਰੋਧੀ ਧਿਰ ਨਹੀਂ ਕਰਦੀ।
ਕਾਂਗਰਸ ਆਗੂ ਪੀ ਚਿਦੰਬਰਮ ਨੇ ਟਿੱਪਣੀ ਕੀਤੀ ਸੀ ਕਿ ਤਿੰਨ ਨਵੇਂ ਫ਼ੌਜਦਾਰੀ ਕਾਨੂੰਨ ‘ਪਾਰਟ ਟਾਈਮ’ ਲੋਕਾਂ ਨੇ ਤਿਆਰ ਕੀਤੇ ਹਨ। ਧਨਖੜ ਨੇ ਚਿਦੰਬਰਮ ਦੇ ਇਸ ਬਿਆਨ ਨੂੰ ‘ਮੁਆਫ਼ ਨਾ ਕਰਨ ਯੋਗ’ ਕਰਾਰ ਦਿੱਤਾ ਸੀ ਅਤੇ ਇਨ੍ਹਾਂ ‘ਇਤਰਾਜ਼ਯੋਗ ਤੇ ਹੱਤਕ ਭਰੇ’ ਸ਼ਬਦਾਂ ਨੂੰ ਵਾਪਸ ਲੈਣ ਲਈ ਕਿਹਾ ਸੀ। ਧਨਖੜ ਨੇ ਕਿਹਾ ਸੀ ਕਿ ਉਹ ਇਕ ‘ਰੋਜ਼ਾਨਾ ਅਖ਼ਬਾਰ’ ਵਿੱਚ ਚਿਦੰਬਰਮ ਦੀ ਇੰਟਰਵਿਊ ਪੜ੍ਹ ਕੇ ਹੈਰਾਨ ਰਹਿ ਗਏ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ‘ਨਵੇਂ ਕਾਨੂੰਨ ਪਾਰਟ ਟਾਈਮ ਲੋਕਾਂ ਨੇ ਤਿਆਰ ਕੀਤੇ ਹਨ।’ ਸਿੱਬਲ ਨੇ ਅੱਜ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਧਨਖੜ ਨੇ ਤਿੰਨ ਫ਼ੌਜਦਾਰੀ ਕਾਨੂੰਨ ਪਾਰਟ ਟਾਈਮ ਲੋਕਾਂ ਵੱਲੋਂ ਤਿਆਰ ਕੀਤੇ ਜਾਣ ਸਬੰਧੀ ਚਿਦੰਬਰਮ ਦੇ ਬਿਆਨ ਦੀ ਆਲੋਚਨਾ ਕਰਦਿਆਂ ਇਸ ਨੂੰ ‘ਸੰਸਦ ਦਾ ਸੋਚਿਆ-ਸਮਝਿਆ ਅਪਮਾਨ ਦੱਸਿਆ ਜਿਸ ਲਈ ਕੋਈ ਮੁਆਫੀ ਨਹੀਂ ਹੈ।’ ਅਸੀਂ ਸਾਰੇ ਪਾਰਟ ਟਾਈਮ ਹਾਂ ਧਨਖੜ ਜੀ।’
ਉਨ੍ਹਾਂ ਕਿਹਾ, ‘ਰੋਜ਼ ਸੰਸਦੀ ਪ੍ਰਕਿਰਿਆਵਾਂ ਦਾ ਅਪਮਾਨ ਕੌਣ ਕਰਦਾ ਹੈ? ਅਸੀਂ ਤਾਂ ਨਹੀਂ।’ ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਨੇ ਬੀਤੇ ਦਿਨ ਇੱਥੇ ਪੁਲਾੜ ਵਿਗਿਆਨ ਤੇ ਤਕਨੀਕ ਸੰਸਥਾ (ਆਈਆਈਐੱਸਟੀ) ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਚਿਦੰਬਰਮ ਦੇ ਬਿਆਨ ਦੀ ਆਲੋਚਨਾ ਕੀਤੀ ਸੀ। -ਪੀਟੀਆਈ

Advertisement

Advertisement