ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਤੀਗਤ ਜਨਗਣਨਾ ਦਾ ਵਿਰੋਧ ਕਰਨਾ ਰਾਸ਼ਟਰ-ਵਿਰੋਧੀ ਮਾਨਸਿਕਤਾ: ਰਾਹੁਲ ਗਾਂਧੀ

03:55 PM Mar 21, 2025 IST
featuredImage featuredImage
ਵੀਡੀਓਗ੍ਰੈਬ ਸੋਸ਼ਲ ਮੀਡੀਆ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 21 ਮਾਰਚ

Advertisement

Caste Census: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜਾਤੀਗਤ ਜਨਗਣਨਾ ਨੂੰ ਦੇਸ਼ ਵਿੱਚ ਨਾਬਰਾਬਰੀਆਂ ਨੂੰ ਦੂਰ ਕਰਨ ਦਾ ਇੱਕ ਅਹਿਮ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਮਰਦਮਸ਼ੁਮਾਰੀ ਭਾਰਤ ਦੀ ਸਿੱਖਿਆ, ਸਿਹਤ, ਰਾਜਨੀਤੀ ਅਤੇ ਨੌਕਰਸ਼ਾਹੀ ਦੇ ਪ੍ਰਭਾਵਸ਼ਾਲੀ ਕੰਟਰੋਲ ਦੀ ਸੱਚਾਈ ਨੂੰ ਖੁਲਾਸਾ ਕਰੇਗੀ।

ਰਾਹੁਲ ਗਾਂਧੀ ਨੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ (ICSSR) ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੇ ਸਾਬਕਾ ਚੇਅਰਮੈਨ ਡਾ. ਸੁਖਦੇਵ ਥੋਰਾਟ ਨਾਲ ਜਾਤੀਗਤ ਜਨਗਣਨਾ ਦੀ ਲੋੜ ’ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਸਵਾਲ ਉਠਾਇਆ ਕਿ "ਲੋਕ ਜਾਤੀਗਤ ਜਨਗਣਨਾ ਦੇ ਖ਼ਿਲਾਫ਼ ਕਿਉਂ ਹਨ? ਉਨ੍ਹਾਂ ਨੂੰ ਇਸ ਵਿਚ ਕੀ ਸਮੱਸਿਆ ਹੈ?" ਰਾਹੁਲ ਗਾਂਧੀ ਨੇ ਇਸ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ ਹੈ।

Advertisement

ਜਾਤੀਗਤ ਜਨਗਣਨਾ ਤੋਂ ਸੱਚਾਈ ਸਾਹਮਣੇ ਆਵੇਗੀ

ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਸਿੱਖਿਆ, ਸਿਹਤ, ਰਾਜਨੀਤਿਕ ਅਤੇ ਨੌਕਰਸ਼ਾਹੀ ਤੰਤਰ ’ਤੇ ਇੱਕ ਵਿਸ਼ੇਸ਼ ਵਰਗ ਦਾ ਕਬਜ਼ਾ ਹੈ। ਜਾਤੀਗਤ ਜਨਗਣਨਾ ਤੋਂ ਇਹ ਸਪਸ਼ਟ ਹੋਵੇਗਾ ਕਿ ਕੌਣ ਕਿਸ ਸੰਸਥਾ ਨੂੰ ਕਾਬੂ ਕਰ ਤੇ ਚਲਾ ਰਿਹਾ ਹੈ ਅਤੇ ਕਿਸ ਨੂੰ ਕਿਹੜੇ ਅਧਿਕਾਰ ਮਿਲ ਰਹੇ ਹਨ। ਉਨ੍ਹਾਂ ਨੇ ਇਸਨੂੰ ਇਕ ਰਾਸ਼ਟਰਵਾਦੀ ਕੋਸ਼ਿਸ਼ ਦੱਸਦਿਆਂ ਕਿਹਾ, ‘‘ਜੇ ਕੋਈ ਜਾਤੀਗਤ ਜਨਗਣਨਾ ਦਾ ਸਮਰਥਨ ਨਹੀਂ ਕਰਦਾ, ਤਾਂ ਉਹ ਸੱਚਾਈ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਹ ਰਾਸ਼ਟਰ ਵਿਰੋਧੀ ਮਾਨਸੀਕਤਾ ਦਿਖਾਉਂਦਾ ਹੈ।’’

OBC, ਦਲਿਤ ਅਤੇ ਆਦਿਵਾਸੀਆਂ ਦਾ ਇਤਿਹਾਸ ਮਿਟਾਇਆ ਗਿਆ

ਰਾਹੁਲ ਗਾਂਧੀ ਨੇ ਕਿਹਾ ਕਿ OBC, ਦਲਿਤ ਅਤੇ ਆਦਿਵਾਸੀਆਂ ਦੇ ਇਤਿਹਾਸ ਨੂੰ ਯੋਜਨਾਬੱਧ ਤੌਰ ’ਤੇ ਮਿਟਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਕੂਲਾਂ ਵਿੱਚ ਇਸ ਵਰਗ ਦੇ ਯੋਗਦਾਨ ਦੀ ਚਰਚਾ ਨਹੀਂ ਹੁੰਦੀ। ਦਿੱਲੀ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਉੱਚ ਜਾਤੀ ਦੇ ਬੱਚੇ ਇਸ ਇਤਿਹਾਸ ਤੋਂ ਅਣਜਾਣ ਹਨ, ਇਸ ਲਈ ਉਹ ਭੇਦਭਾਵ ਨੂੰ ਨਹੀਂ ਦੇਖ ਪਾਉਂਦੇ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ RSS ਅਤੇ BJP ਇਨ੍ਹਾਂ ਸਮੂਹਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਮੈਰਿਟ ਦੀ ਧਾਰਨਾ ਪੂਰੀ ਤਰ੍ਹਾਂ ਗ਼ਲਤ

ਰਾਹੁਲ ਗਾਂਧੀ ਨੇ ਮੈਰਿਟ (ਯੋਗਤਾ) ਦੀ ਧਾਰਨਾ ਨੂੰ ਗਲਤ ਦੱਸਿਆ। ਉਨ੍ਹਾਂ ਨੇ ਕਿਹਾ, "ਭਾਰਤ ਵਿਚ ਸਮਾਜਿਕ ਸਥਿਤੀ ਅਤੇ ਯੋਗਤਾ ਨੂੰ ਇਕ ਹੀ ਮੰਨਿਆ ਜਾਂਦਾ ਹੈ। ਸਾਡੀ ਸਿੱਖਿਆ ਪ੍ਰਣਾਲੀ ਅਤੇ ਨੌਕਰੀਸ਼ਾਹੀ ਦੀ ਦਾਖਲਾ ਪ੍ਰਣਾਲੀ ਦਲਿਤਾਂ, OBCs ਅਤੇ ਆਦਿਵਾਸੀਆਂ ਲਈ ਨਿਰਪੱਖ ਨਹੀਂ ਹੈ।" ਰਾਹੁਲ ਗਾਂਧੀ ਨੇ BJP ’ਤੇ OBCs ਅਤੇ ਦਲਿਤਾਂ ਨੂੰ ਦਿਖਾਵਟੀ ਪ੍ਰਤਿਨਿਧੀਕਰਨ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ BJP ਇਨ੍ਹਾਂ ਸਮੂਹਾਂ ਨੂੰ MLA ਅਤੇ MP ਬਣਨ ਦਾ ਮੌਕਾ ਦਿੰਦੀ ਹੈ, ਪਰ ਅਸਲ ਤਾਕਤ ਨੌਕਰੀਸ਼ਾਹੀ, ਕਾਰਪੋਰੇਟ ਇੰਡੀਆ ਅਤੇ ਖੁਫ਼ੀਆ ਏਜੰਸੀਜ਼ ਵਿੱਚ ਕੇਂਦਰਿਤ ਰਹਿੰਦੀ ਹੈ।

ਰਾਹੁਲ ਗਾਂਧੀ ਨੇ ਜਾਤੀਗਤ ਜਨਗਣਨਾ ਦੇ ਵਿਰੋਧ ’ਤੇ ਸਵਾਲ ਉਠਾਉਂਦਿਆਂ ਕਿਹਾ, "ਅਸੀਂ ਸਿਰਫ ਸੱਚਾਈ ਦਾ ਖੁਲਾਸਾ ਕਰ ਰਹੇ ਹਾਂ, ਫਿਰ ਲੋਕ ਇਸਦੇ ਖ਼ਿਲਾਫ਼ ਕਿਉਂ ਹਨ? ਉਹ ਸਿੱਧਾ ਕਹਿੰਦੇ ਹਨ ਕਿ ਇਸ ਸੱਚਾਈ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੀਦਾ।" ਰਾਹੁਲ ਗਾਂਧੀ ਨੇ ਜਾਤੀਗਤ ਜਨਗਣਨਾ ਨੂੰ ਹੋਰ ਵਿਸ਼ਾਲ, ਡੂੰਘਾ ਅਤੇ ਵਿਗਿਆਨਕ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

Advertisement
Tags :
Rahul Gandhi