ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਵਲ ਕੋਡ ’ਤੇ ਫ਼ਿਰਕੂ ਸਿਆਸਤ ਨਾ ਕਰਨ ਵਿਰੋਧੀ: ਨਕਵੀ

09:04 AM Jul 02, 2023 IST

ਨਵੀਂ ਦਿੱਲੀ, 1 ਜੁਲਾਈ
ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਸਾਂਝੇ ਸਿਵਲ ਕੋਡ (ਯੂਸੀਸੀ) ਦੇ ਮੁੱਦੇ ਉਤੇ ਕਾਂਗਰਸ ਤੇ ਹੋਰਾਂ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਉਹ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਨ’ ਤੇ ਫ਼ਿਰਕੂ ਸਿਆਸਤ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ‘ਇਸ ਸੁਧਾਰ ਨੂੰ ਲਾਗੂ ਕਰਨ ਦਾ ਇਹ ਸਹੀ ਸਮਾਂ ਹੈ। ਜੇ ਇਹ ਹੁਣ ਲਾਗੂ ਨਹੀਂ ਹੁੰਦਾ ਤਾਂ ਕਦੇ ਨਹੀਂ ਹੋਵੇਗਾ।’ ਨਕਵੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਂਝਾ ਸਿਵਲ ਕੋਡ ‘ਸਾਰਿਆਂ ਲਈ ਬਰਾਬਰਤਾ ਤੇ ਨਿਆਂ’ ਯਕੀਨੀ ਬਣਾਏਗਾ। ਨਕਵੀ ਨੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਦੇਸ਼ ਸਾਂਝੇ ਸਿਵਲ ਕੋਡ ਨੂੰ ਫ਼ਿਰਕੂ ਸਾਜ਼ਿਸ਼ਕਰਤਾਵਾਂ ਦੇ ਸ਼ਿਕੰਜੇ ਵਿਚੋਂ ਮੁਕਤ ਕਰਨਾ ਚਾਹੁੰਦਾ ਹੈ, ਜਿਨ੍ਹਾਂ ਪਿਛਲੇ ਸੱਤ ਦਹਾਕਿਆਂ ਤੋਂ ਤੰਗ-ਦਿਲੀ ਵਾਲੇ ਨਿੱਜੀ ਹਿੱਤਾਂ ਖਾਤਰ ਇਸ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ।’ ਭਾਜਪਾ ਆਗੂ ਨੇ ਕਿਹਾ ਕਿ ‘ਜ਼ਮੀਰ ਦੀ ਆਵਾਜ਼ ਸੁਣਨਾ ਹੀ ਇਸ ਅਗਾਂਹਵਧੂ ਕਾਨੂੰਨ ਦਾ ਵਿਰੋਧ ਕਰ ਕੇ ਫ਼ਿਰਕੂ ਸਿਆਸਤ ਕਰਨ ਵਾਲਿਆਂ ਲਈ ਮੂੰਹ-ਤੋੜ ਜਵਾਬ ਹੋਵੇਗਾ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਆਪਣੇ ਮਨ ਦੀ ਆਵਾਜ਼ ਸੁਣ ਕੇ ਕਾਂਗਰਸ ਵੱਲੋਂ ਪੈਦਾ ਕੀਤੀ ਫ਼ਿਰਕੂ ਗੁੰਝਲ ਤੇ ਉਲਝਣ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ। ਨਕਵੀ ਨੇ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਸ਼ਾਹ ਬਾਨੋ ਕੇਸ ਵਿਚ 1985 ਵਿਚ ਕੀਤੀ ‘ਗਲਤੀ’ ਦੇਸ਼ ਲਈ ‘ਦਹਾਕਿਆਂ ਦੀ ਸਜ਼ਾ’ ਬਣ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਹੁਮਤ ਦੀ ਦੁਰਵਰਤੋਂ ਕੀਤੀ, ਸੁਧਾਰ ਕਰਨ ਦੀ ਬਜਾਏ ਹੁਣ ਗਲਤੀਆਂ ਦੁਹਰਾ ਰਹੀ ਹੈ। -ਪੀਟੀਆਈ

Advertisement

ਸਾਂਝੇ ਸਿਵਲ ਕੋਡ ਵਿਚਲੀਆਂ ਤਜਵੀਜ਼ਾਂ ਬਾਰੇ ਦੇਸ਼ ਨੂੰ ਜਾਣੂ ਕਰਾਉਣ ਮੋਦੀ: ਸਿੱਬਲ
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਸਾਂਝੇ ਸਿਵਿਲ ਕੋਡ (ਯੂਸੀਸੀ) ਲਈ ਜੋ ਵੀ ਤਜਵੀਜ਼ ਹੈ, ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਜਾਣੂ ਕਰਾਉਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਉੱਤਰਾਖੰਡ ਦੇ ਸਿਵਿਲ ਕੋਡ ਨੂੰ ਪੂਰੇ ਦੇਸ਼ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ। ਸਿੱਬਲ ਨੇ ਕਿਹਾ, ‘ਪਹਿਲਾਂ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਜਾਣੂ ਕਰਾਉਣਾ ਚਾਹੀਦਾ ਹੈ ਕਿ ਯੂਸੀਸੀ ਲਈ ਕੀ ਤਜਵੀਜ਼ ਹੈ, ਤੇ ਕਿਹੜੇ ਮੁੱਦਿਆਂ ’ਤੇ ਉਹ ਇਕਸਾਰਤਾ ਚਾਹੁੰਦੇ ਹਨ। ਜਦ ਤੱਕ ਤਜਵੀਜ਼ ਅੱਗੇ ਨਹੀਂ ਰੱਖੀ ਜਾਂਦੀ, ਯੂਸੀਸੀ ’ਤੇ ਚਰਚਾ ਦੀ ਕੋਈ ਲੋੜ ਨਹੀਂ ਹੈ।’ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਨੂੰਨ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਪਰ ਚਰਚਾ ਜਾਰੀ ਹੈ। -ਏਅੈੱਨਆਈ

Advertisement
Advertisement
Tags :
naqviਸਿਆਸਤਸਿਵਲਨਕਵੀਫਿਰਕੂਵਿਰੋਧੀ
Advertisement