For the best experience, open
https://m.punjabitribuneonline.com
on your mobile browser.
Advertisement

ਵਿਰੋਧੀਆਂ ਕੋਲ ‘ਆਪ’ ਖ਼ਿਲਾਫ਼ ਬੋਲਣ ਲਈ ਕੋਈ ਮੁੱਦਾ ਨਹੀਂ: ਮੀਤ ਹੇਅਰ

07:01 AM May 17, 2024 IST
ਵਿਰੋਧੀਆਂ ਕੋਲ ‘ਆਪ’ ਖ਼ਿਲਾਫ਼ ਬੋਲਣ ਲਈ ਕੋਈ ਮੁੱਦਾ ਨਹੀਂ  ਮੀਤ ਹੇਅਰ
ਭਵਾਨੀਗੜ੍ਹ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੀਤ ਹੇਅਰ ਅਤੇ ਭਰਾਜ।
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 16 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਬਲਾਕ ਦੇ 26 ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਭਗਵੰਤ ਮਾਨ ਸਰਕਾਰ ਦੀ ਦੋ ਸਾਲਾਂ ਦੇ ਸਮੇਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਹਾਜ਼ਰ ਸਨ। ‘ਆਪ’ ਉਮੀਦਵਾਰ ਮੀਤ ਹੇਅਰ ਨੇ ਪਿੰਡ ਮਹਿਸਮਪੁਰ, ਨੰਦਗੜ੍ਹ, ਰਸੂਲਪੁਰ ਛੰਨਾਂ, ਗਹਿਲਾਂ, ਸਕਰੌਦੀ, ਕਾਕੜਾ, ਪੰਨਵਾਂ, ਫਤਿਹਗੜ੍ਹ ਭਾਦਸੋਂ, ਜੌਲੀਆਂ, ਦਿਆਲਗੜ੍ਹ, ਬਖੋਪੀਰ, ਬਖਤੜੀ, ਆਲੋਅਰਖ, ਭਵਾਨੀਗੜ੍ਹ, ਫੱਗੂਵਾਲਾ, ਰਾਮਪੁਰਾ, ਰੇਤਗੜ, ਬਲਿਆਲ, ਭੱਟੀਵਾਲ ਕਲਾਂ, ਭੱਟੀਵਾਲ ਖ਼ੁਰਦ, ਬਾਸੀਅਰਖ, ਨਰੈਣਗੜ੍ਹ, ਕਪਿਆਲ, ਬਟੜਿਆਣਾ, ਝਨੇੜੀ ਅਤੇ ਘਰਾਚੋਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਦੋ ਸਾਲਾਂ ਦੇ ਸੀਮਤ ਸਮੇਂ ਦੌਰਾਨ ਦੀ ਕਾਰਗੁਜ਼ਾਰੀ ਸਦਕਾ ਅੱਜ ਹਰ ਘਰ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਮੁਫ਼ਤ ਬਿਜਲੀ ਸਪਲਾਈ, ਆਮ ਆਦਮੀ ਕਲੀਨਿਕਾਂ, ਸੜਕ ਸੁਰੱਖਿਆ, ਨਹਿਰੀ ਪਾਣੀ ਦੀ ਸਪਲਾਈ, ਨਿੱਜੀ ਥਰਮਲ ਪਲਾਂਟ ਨੂੰ ਸਰਕਾਰੀ ਹੱਥਾਂ ਵਿੱਚ ਲੈਣ, ਬਿਨਾਂ ਕਿਸੇ ਸਿਫਾਰਸ਼ ਤੋਂ ਨੌਕਰੀਆਂ ਦੇਣ ਆਦਿ ਇਤਿਹਾਸਕ ਕਾਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕੋਲ ਭਗਵੰਤ ਮਾਨ ਸਰਕਾਰ ਖ਼ਿਲਾਫ਼ ਬੋਲਣ ਲਈ ਕੋਈ ਮੁੱਦਾ ਨਹੀਂ ਹੈ। ਇਸ ਲਈ ਉਹ ਘਬਰਾਹਟ ਵਿਚ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਉਮੀਦਵਾਰ ਖਹਿਰਾ ਆਪਣੀ ਪਾਰਟੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਬਾਰੇ ਦੱਸਣ ਦੀ ਆਪਾ ਚਮਕਾਊ ਬਿਮਾਰੀ ਦਾ ਸ਼ਿਕਾਰ ਬਣਿਆ ਹੋਇਆ ਹੈ। ਇਸ ਮੌਕੇ ਗੁਰਮੇਲ ਸਿੰਘ ਘਰਾਚੋਂ, ਪ੍ਰੀਤ ਛਾਹੜ, ਅਵਤਾਰ ਸਿੰਘ ਈਲਵਾਲ, ਭੀਮ ਸਿੰਘ ਗਾੜੀਆ, ਵਿਕਰਮ ਸਿੰਘ ਨਕਟੇ, ਸਤਵੀਰ ਸਿੰਘ, ਵਿੱਕੀ ਬਾਜਵਾ, ਬਲਵਿੰਦਰ ਸਿੰਘ ਸੱਗੂ ਅਤੇ ਸ਼ਿੰਦਰਪਾਲ ਕੌਰ ਹਾਜ਼ਰ ਸਨ।

Advertisement

ਗੋਲਡੀ ਖੰਗੂੜਾ ‘ਆਪ’ ਦੇ ਚੋਣ ਜਲਸਿਆਂ ਤੋਂ ਦੂਰ

ਧੂਰੀ (ਬੀਰਬਲ ਰਿਸ਼ੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਨੇ ਧੂਰੀ ਵਿੱਚ ਪਾਰਟੀ ਦੇ ਮੋਹਰੀ ਆਗੂਆਂ ਤੇ ਸਰਗਰਮ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਸਬੰਧੀ ਬਾਰੀਕੀ ਨਾਲ ਜਾਇਜ਼ਾ ਲਿਆ। ਮੀਟਿੰਗਾਂ ਸਬੰਧੀ ਪੁਸ਼ਟੀ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਤੇ ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਸਾਰੇ ਆਗੂ ਵਰਕਰਾਂ ਨੇ ਪਾਰਟੀ ਉਮੀਦਵਾਰ ਨੂੰ ਜਿਤਾਉਣ ਲਈ ਆਪਣੀ ਸਾਰੀ ਸਿਆਸੀ ਸ਼ਕਤੀ ਝੋਕੀ ਹੋਈ ਹੈ। ਦੂਜ ਪਾਸੇ ਤਕਰੀਬਨ ਦੋ ਹਫ਼ਤੇ ਪਹਿਲਾਂ ਕਾਂਗਰਸ ਛੱਡਕੇ ‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਹਾਲ ਦੀ ਘੜੀ ‘ਆਪ’ ਦੇ ਚੋਣ ਜਲਸਿਆਂ ਤੋਂ ਦੂਰ ਹਨ, ਜਿਸ ਸਬੰਧੀ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੇ ਚਰਚੇ ਕੀਤੇ ਜਾ ਰਹੇ ਹਨ। ਇਸ ਸਬੰਧੀ ‘ਆਪ’ ਉਮੀਦਵਾਰ ਮੀਤ ਹੇਅਰ ਦਾ ਕਹਿਣਾ ਹੈ ਚੁੱਪ ਰਹਿਣ ਵਾਲੀ ਕੋਈ ਗੱਲ ਨਹੀਂ ਅਤੇ ਉਹ ਜ਼ਿਲ੍ਹੇ ਅੰਦਰ ਪ੍ਰਚਾਰ ਕਰਨਗੇ।

Advertisement
Author Image

joginder kumar

View all posts

Advertisement
Advertisement
×