For the best experience, open
https://m.punjabitribuneonline.com
on your mobile browser.
Advertisement

ਆਸਕਰ ਵਿੱਚ ‘ਓਪਨਹਾਈਮਰ’ ਦੀ ਧਮਾਲ

07:20 AM Mar 12, 2024 IST
ਆਸਕਰ ਵਿੱਚ ‘ਓਪਨਹਾਈਮਰ’ ਦੀ ਧਮਾਲ
ਆਸਕਰ ਪੁਰਸਕਾਰ ਹਾਸਲ ਕਰਨ ਵਾਲੇ ਅਦਾਕਾਰ। -ਫੋਟੋ: ਏਪੀ
Advertisement

ਲਾਸ ਏਂਜਲਸ: ਇੱਥੇ 96ਵੇਂ ਅਕੈਡਮੀ ਐਵਾਰਡਜ਼ ਵਿੱਚ ਸਭ ਤੋਂ ਵਧੀਆ ਫ਼ਿਲਮ ਦਾ ਖ਼ਿਤਾਬ ‘ਓਪਨਹਾਈਮਰ’ ਨੂੰ ਮਿਲਿਆ ਹੈ। ਕ੍ਰਿਸਟੋਫਰ ਨੋਲਨ ਨੇ ਇਸ ਫਿਲਮ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ ਹੈ। ਫ਼ਿਲਮ ‘ਓਪਨਹਾਈਮਰ’ ਨੇ ਸੱਤ ਵਰਗਾਂ ਵਿੱਚ ਪੁਰਸਕਾਰ ਜਿੱਤੇ ਹਨ। ਰੌਬਰਟ ਡਾਊਨੀ ਜੂਨੀਅਰ ਨੇ ਓਪਨਹਾਈਮਰ ’ਚ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ। ਭਾਰਤ ਵਿੱਚ ਝਾਰਖੰਡ ਦੇ ਇੱਕ ਪਿੰਡ ਦੀ ਘਟਨਾ ’ਤੇ ਆਧਾਰਿਤ ਦਸਤਾਵੇਜ਼ੀ ਫੀਚਰ ਫ਼ਿਲਮ ‘ਟੂ ਕਿੱਲ ਏ ਟਾਈਗਰ’ ਆਸਕਰ ਐਵਾਰਡ ਦੇ ਨੇੜੇ ਪਹੁੰਚਣ ਮਗਰੋਂ ਪੁਰਸਕਾਰ ਦੀ ਦੌੜ ਵਿੱਚੋਂ ਬਾਹਰ ਹੋ ਗਈ। ਇਸ ਸ਼੍ਰੇਣੀ ਵਿੱਚ ‘20 ਡੇਜ਼ ਇਨ ਮਾਰਿਊਪੋਲ’ ਨੇ ਖਿਤਾਬ ਆਪਣੇ ਨਾਮ ਕੀਤਾ। ਕ੍ਰਿਸਟੋਫਰ ਨੋਲਨ ਦੀ ਬਲਾਕਬਸਟਰ ਬਾਓਪਿਕ ਫਿਲਮ ‘ਓਪਨਹਾਈਮਰ’ ਵਿੱਚ ਪਰਮਾਣੂ ਬੰਬ ਬਣਾਉਣ ਵਾਲੇ ਵਿਅਕਤੀ ਦਾ ਕਿਰਦਾਰ ਨਿਭਾਉਣ ਲਈ ਸਿਲੀਅਨ ਮਰਫੀ ਨੂੰ ਆਪਣਾ ਪਹਿਲਾ ਆਸਕਰ ਪੁਰਸਕਾਰ ਮਿਲਿਆ ਹੈ। ਉਸ ਨੇ ਜੇ. ਰੌਬਰਟ ਓਪਨਹਾਈਮਰ ਵਜੋਂ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਹਾਸਲ ਕੀਤਾ ਹੈ। ਫ਼ਿਲਮ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਲਾਸ ਅਲਾਮੋਸ ਵਿੱਚ ਓਪਨਹਾਈਮਰ ਅਤੇ ਉਸ ਦੇ ਸਾਥੀਆਂ ਨੇ 16 ਜੁਲਾਈ 1945 ਨੂੰ ਪਰਮਾਣੂ ਬੰਬ ਦਾ ਪਰੀਖਣ ਕੀਤਾ। ਸਰਵੋਤਮ ਅਦਾਕਾਰਾ ਦਾ ਆਸਕਰ ਪੁਰਸਕਾਰ ਐਮਾ ਸਟੋਨ (35) ਨੂੰ ਮਿਲਿਆ। ਉਸ ਨੂੰ ਫ਼ਿਲਮ ‘ਪੂਅਰ ਥਿੰਗਸ’ ਵਿੱਚ ਨਿਭਾਈ ਭੂਮਿਕਾ ਨਿਭਾਉਣ ਬਦਲੇ ਇਹ ਐਵਾਰਡ ਮਿਲਿਆ। ਇਹ ਉਸ ਦਾ ਦੂਜਾ ਆਸਕਰ ਪੁਰਸਕਾਰ ਹੈ। ਉਸ ਨੂੰ 2019 ਵਿੱਚ ‘ਲਾ ਲਾ ਲੈਂਡ’ ਲਈ ਵੀ ਆਸਕਰ ਮਿਲਿਆ ਸੀ। ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਜਿੰਮੀ ਕਿਮੇਲ ਨੇ ਕੀਤੀ। ਇਸ ਦੌਰਾਨ ‘ਬਾਰਬੀ’ ਫ਼ਿਲਮ ਨੇ ਸਿਨੇਮੈਟੋਗ੍ਰਾਫੀ ਅਤੇ ਐਡਿਟਿੰਗ ਦਾ ਪੁਰਸਕਾਰ ਜਿੱਤਿਆ। ਯੂਕਰੇਨੀ ਫ਼ਿਲਮ ਨਿਰਮਾਤਾ ਮਿਸਤੀਸਲਾਬ ਚੇਨਾਰਵ ਦੀ ‘20 ਡੇਜ਼ ਇਨ ਮਾਰਿਊਪੋਲ’ 2022 ਵਿੱਚ ਯੂਕਰੇਨ ’ਤੇ ਰੂਸ ਦੇ ਹਮਲੇ ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਵਿਅਕਤੀ ਵੱਲੋਂ ਅੱਖੀਂ ਦੇਖੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ‘ਦਿ ਜ਼ੋਨ ਆਫ ਇੰਟਰੱਸਟ’ ਨੇ ਵੀ ਸਰਵੋਤਮ ਅੰਤਰਰਾਸ਼ਟਰੀ ਫ਼ਿਲਮ ਦਾ ਆਸਕਰ ਪੁਰਸਕਾਰ ਜਿੱਤਿਆ ਹੈ। -ਪੀਟੀਆਈ

Advertisement

ਆਸਕਰ ਵਿੱਚ ‘ਆਰਆਰਆਰ’ ਦੇ ਦ੍ਰਿਸ਼ ਦਿਖਾਏ

ਨਵੀਂ ਦਿੱਲੀ: ਕੌਮਾਂਤਰੀ ਸਿਨੇਮਾ ਵਿੱਚ ਸਟੰਟ ਵਰਗ ਦੇ ਯੋਗਦਾਨ ਦਾ ਜਸ਼ਨ ਮਨਾਉਣ ਲਈ 96ਵੇਂ ਅਕੈਡਮੀ ਐਵਾਰਡ ਐੱਸਐੱਸ ਰਾਜਾਮੌਲੀ ਦੀ ‘ਆਰਆਰਆਰ’ ਫ਼ਿਲਮ ਦਾ ਇੱਕ ਐਕਸ਼ਨ ਆਧਾਰਿਤ ਦ੍ਰਿਸ਼ ਦਿਖਾਇਆ ਗਿਆ। ਆਰਆਰਆਰ ਦੇ ਸੋਸ਼ਲ ਮੀਡੀਆ ਮੰਚ ‘ਐਕਸ’ ਨੇ ਸੋਮਵਾਰ ਨੂੰ ਇਸ ਸਾਲ ਦੇ ਪੁਰਸਕਾਰਾਂ ਵਿੱਚ ਫ਼ਿਲਮ ਨੂੰ ਸ਼ਾਮਿਲ ਕਰਨ ਲਈ ਅਕੈਡਮੀ ਆਫ਼ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼ ਦਾ ਧੰਨਵਾਦ ਕੀਤਾ। ਇਸ ਦੌਰਾਨ ਆਰਆਰਆਰ ਫ਼ਿਲਮ ਦਾ ਗੀਤ ‘ਨਾਟੂ-ਨਾਟੂ’ ਵੀ ਦਿਖਾਇਆ ਗਿਆ। -ਪੀਟੀਆਈ

Advertisement
Author Image

joginder kumar

View all posts

Advertisement
Advertisement
×