ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Operation Sindoor: ਅਪਰੇਸ਼ਨ ਸਿੰਦੂਰ ਕਾਰਨ ਅਟਾਰੀ ਸਰਹੱਦ ’ਤੇ ਰੀਟਰੀਟ ਰਸਮ ਅੱਜ ਸੈਲਾਨੀਆਂ ਲਈ ਬੰਦ

04:39 PM May 07, 2025 IST
featuredImage featuredImage

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਮਈ
ਪਹਿਲਗਾਮ ਹਮਲੇ ਦੇ ਬਦਲੇ ਵਜੋਂ ਭਾਰਤ ਵੱਲੋਂ ਅੱਜ ਅਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਬੁੱਧਵਾਰ ਨੂੰ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਹੋਣ ਵਾਲੀ ਰੀਟਰੀਟ ਰਸਮ (Beating Retreat Ceremony) ਨੂੰ ਸੈਲਾਨੀਆਂ ਵਾਸਤੇ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਸੈਲਾਨੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਇਹ ਖੁਲਾਸਾ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਰਹੱਦ ਉਤੇ ਝੰਡਾ ਉਤਾਰਨ ਦੀ ਰਸਮ ਤਾਂ ਬਾਦਸਤੂਰ ਹੋਵੇਗੀ, ਪਰ ਪਰੇਡ ਨਹੀਂ ਕੀਤੀ ਜਾਵੇਗੀ।

Advertisement

ਉਹਨਾਂ ਦੱਸਿਆ ਕਿ ਅੱਜ ਤਣਾਅ ਦੇ ਮੱਦੇਨਜ਼ਰ ਅਟਾਰੀ ਸਰਹੱਦ ’ਤੇ ਰੀਟ੍ਰੀਟ ਰਸਮ ਵੇਲੇ ਸੈਲਾਨੀਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਸ਼ਾਮ ਵੇਲੇ ਝੰਡਾ ਉਤਾਰਨ ਦੀ ਰਸਮ ਪਹਿਲਾਂ ਵਾਂਗ ਹੀ ਹੋਵੇਗੀ ਪਰ ਪਰੇਡ ਨਹੀਂ ਕੀਤੀ ਜਾਵੇਗੀ ਤੇ ਇਸ ਮੌਕੇ ਸੈਲਾਨੀਆਂ ਦੇ ਸ਼ਾਮਿਲ ਹੋਣ ’ਤੇ ਰੋਕ ਲਾ ਦਿੱਤੀ ਗਈ ਹੈ।
ਪਹਿਲਗਾਮ ਹਮਲੇ ਦੇ ਰੋਸ ਵਜੋਂ ਪਹਿਲਾਂ ਹੀ ਰੀਟ੍ਰੀਟ ਰਸਮ ਸਮੇਂ ਭਾਰਤ ਵੱਲੋਂ ਆਪਣਾ ਗੇਟ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਪਾਕਿਸਤਾਨੀ ਪਰੇਡ ਕਮਾਂਡਰ ਨਾਲ ਹੱਥ ਵੀ ਨਾ ਮਿਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਪਿਛਲੇ ਕਈ ਦਿਨਾਂ ਤੋਂ ਲਾਗੂ ਹੈ।

ਪਹਿਲਗਾਮ ਹਮਲੇ ਪਿੱਛੋਂ ਸੈਲਾਨੀਆਂ ਦੀ ਗਿਣਤੀ ਵਿਚ ਆਈ ਭਾਰੀ ਕਮੀ

ਇਸ ਹਮਲੇ ਤੋਂ ਬਾਅਦ ਝੰਡਾ ਉਤਾਰਨ ਦੀ ਰਸਮ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਵੱਡੀ ਕਮੀ ਆਈ ਹੈ। ਪਹਿਲਾਂ ਰੋਜ਼ਾਨਾ ਹੀ ਲਗਭਗ 20 ਤੋਂ 25 ਹਜ਼ਾਰ ਸੈਲਾਨੀ ਇਹ ਰਸਮ ਦੇਖਣ ਲਈ ਪੁੱਜਦੇ ਸਨ ਪਰ ਪਹਿਲਗਾਮ ਹਮਲੇ ਤੋਂ ਬਾਅਦ ਸਿਰਫ ਚਾਰ ਤੋਂ ਪੰਜ ਹਜ਼ਾਰ ਸੈਲਾਨੀ ਹੀ ਪੁੱਜ ਰਹੇ ਹਨ।

Advertisement

ਆਵਾਜਾਈ ਤੇ ਵਪਾਰ ਲਈ ਅਟਾਰੀ ਸਰਹੱਦ ਪਹਿਲਾਂ ਹੀ ਬੰਦ

ਇਸ ਦੌਰਾਨ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਨੂੰ ਆਵਾਜਾਈ ਵਾਸਤੇ ਅਤੇ ਵਪਾਰ ਵਾਸਤੇ ਵੀ ਮੁਕੰਮਲ ਤੌਰ ’ਤੇ ਬੰਦ ਕੀਤਾ ਜਾ ਚੁੱਕਾ ਹੈ। ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਰਹਿ ਰਹੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੇ ਦੇਸ਼ ਵਿੱਚ ਵਾਪਸ ਪਰਤਣ ਅਤੇ ਪਾਕਿਸਤਾਨ ਗਏ ਹੋਏ ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਪਰਤਣ ਦੇ ਵੀ ਆਦੇਸ਼ ਦਿੱਤੇ ਗਏ ਸਨ।

ਇਸ ਤਹਿਤ ਕੁਝ ਦਿਨ ਪਹਿਲਾਂ ਤੱਕ ਦੋਵਾਂ ਮੁਲਕਾਂ ਦੇ ਲਗਭਗ 2000 ਤੋਂ ਵੱਧ ਯਾਤਰੀ ਸਰਹੱਦ ਪਾਰ ਕਰ ਕੇ ਆਪੋ-ਆਪਣੇ ਵਤਨ ਪਰਤ ਚੁੱਕੇ ਹਨ। ਇਸੇ ਤਹਿਤ ਹੀ ਭਾਰਤ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਤੇ ਹੋਰ ਅਮਲ ਵੀ ਵਾਪਸ ਪਰਤ ਚੁੱਕਾ ਹੈ।
ਪਾਕਿਸਤਾਨ ਰਸਤੇ ਅਫਗਾਨਿਸਤਾਨ ਨਾਲ ਚੱਲ ਰਿਹਾ ਇੱਕਪਾਸੜ ਵਪਾਰ ਵੀ ਇਸ ਹਮਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਜਦੋਂ ਕਿ ਪਾਕਿਸਤਾਨ ਨਾਲ ਭਾਰਤ ਦਾ ਚੱਲ ਰਿਹਾ ਦੁਵੱਲਾ ਵਪਾਰ ਪੁਲਵਾਮਾ ਹਮਲੇ ਤੋਂ ਬਾਅਦ ਤੋਂ ਹੀ ਬੰਦ ਹੈ। ਦੋਵਾਂ ਮੁਲਕਾਂ ਵਿਚਾਲੇ ਰੇਲ ਅਤੇ ਸੜਕ ਆਵਾਜਾਈ ਵੀ ਉਸ ਵੇਲੇ ਤੋਂ ਹੀ ਬੰਦ ਹੈ।

Advertisement