Operation Sindoor ਜੰਮੂ: ਪਾਕਿਸਤਾਨੀ ਗੋਲਾਬਾਰੀ ਵਿਚ ਬੀਐੱਸਐੱਫ ਦੇ 8 ਜਵਾਨ ਜ਼ਖਮੀ
05:19 PM May 10, 2025 IST
screengrab from a video posted by @adgpi via X on May 10, 2025, army and security personnel during Operation Sindoor (@adgpi on X via PTI Photo)
ਨਵੀਂ ਦਿੱਲੀ/ਜੰਮੂ, 10 ਮਈ
Advertisement
Operation Sindoor: ਸ਼ਨਿਚਰਵਾਰ ਨੂੰ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਨਾਲ ਪਾਕਿਸਤਾਨੀ ਗੋਲਾਬਾਰੀ ਵਿਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਅੱਠ ਜਵਾਨ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਆਰਐੱਸ ਪੁਰਾ ਸੈਕਟਰ ਵਿੱਚ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਫੌਜੀਆਂ ਨੂੰ ਨੇੜਲੇ ਫੌਜੀ ਮੈਡੀਕਲ ਸਹੂਲਤ ਵਿਚ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਐੱਸਐੱਫ ਨੂੰ 2,000 ਕਿਲੋਮੀਟਰ ਤੋਂ ਵੱਧ ਲੰਬੀ ਭਾਰਤ-ਪਾਕਿਸਤਾਨ ਆਈਬੀ(International Border) ਦੀ ਰਾਖੀ ਕਰਨ ਦਾ ਕੰਮ ਸੌਂਪਿਆ ਗਿਆ ਹੈ। -ਪੀਟੀਆਈ
Advertisement
Advertisement