For the best experience, open
https://m.punjabitribuneonline.com
on your mobile browser.
Advertisement

ਸਿਰਫ਼ ਬਸਪਾ ਹੀ ਮਹਿਸੂਸ ਕਰ ਸਕਦੀ ਹੈ ਗਰੀਬਾਂ ਦਾ ਦੁੱਖ-ਦਰਦ: ਛੜਬੜ

11:00 AM Apr 30, 2024 IST
ਸਿਰਫ਼ ਬਸਪਾ ਹੀ ਮਹਿਸੂਸ ਕਰ ਸਕਦੀ ਹੈ ਗਰੀਬਾਂ ਦਾ ਦੁੱਖ ਦਰਦ  ਛੜਬੜ
ਮੀਟਿੰਗ ’ਚ ਮੌਜੂਦ ਉਮੀਦਵਾਰ ਜਗਜੀਤ ਛੜਬੜ, ਐਡਵੋਕੇਟ ਜਸਪਾਲ ਕਾਮੀ ਤੇ ਹੋਰ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਪਰੈਲ
ਸੰਸਦੀ ਸੀਟ ਪਟਿਆਲਾ ਤੋਂ ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਵੀ ਚੋਣ ਮੁਹਿੰਮ ਭਖਾ ਦਿੱਤੀ ਹੈ। ਉਨ੍ਹਾਂ ਵੱਲੋਂ ਦਿਹਾਤੀ ਹਲਕਿਆਂ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਵੀ ਚੋਣ ਮੀਟਿੰਗ ਕੀਤੀ। ਇਸ ਦੌਰਾਨ ਇੱਥੇ ਸਥਿਤ ਪਾਰਟੀ ਦੇ ਜਿਲ੍ਹਾ ਪੱਧਰ ਦਫਤਰ ਸਮੇਤ ਹੋਰ ਥਾਈਂ ਕੀਤੀਆਂ ਗਈਆਂ ਚੋਣ ਮੀਟਿੰਗਾਂ ਦੌਰਾਨ ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਹਲਕੇ ਦੇ ਬਸਪਾ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਕਾਂਗਰਸ, ਭਾਜਪਾ, ‘ਆਪ’ ਅਤੇ ਅਕਾਲੀ ਦਲ ਦੇ ਰਾਜ ਸਮੇਂ ਲੋਕਾਂ ਨਾਲ ਹੋਈਆਂ ਵਧੀਕੀਆਂ ਨੇ ਸਭ ਹੱੱਦਾਂ ਬੰਨੇ ਪਾਰ ਕਰ ਦਿੱਤੇ ਸਨ ਜਿਸ ਦਾ ਖਮਿਆਜ਼ਾ ਇਨ੍ਹਾਂ ਪਾਰਟੀਆਂ ਨੂੰ ਇਨ੍ਹਾਂ ਚੋਣਾ ’ਚ ਭੁਗਤਣਾ ਪਵੇਗਾ। ਉਨ੍ਹਾਂ ਹੋਰ ਕਿਹਾ ਕਿ ਇਹ ਸਾਰੀਆਂ ਹੀ ਸ਼ਾਹੂਕਾਰਾਂ ਅਤੇ ਅਮੀਰਜ਼ਾਦਿਆਂ ਦੀਆਂ ਪਾਰਟੀਆਂ ਹਨ, ਜਿਸ ਕਰਕੇ ਇਨ੍ਹਾਂ ਨੂੰ ਗਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਸਮੇਤ ਦੁੱਖ ਦਰਦਾਂ ਦੀ ਕੋਈ ਸਾਰ ਨਹੀਂ ਹੈ। ਇਨ੍ਹਾਂ ਵਰਗਾਂ ਦਾ ਦੁੱਖ ਦਰਦ ਤਾਂ ਇਨ੍ਹਾਂ ਦੀ ਤਰਜਮਾਨੀ ਕਰਨ ਵਾਲ਼ੀ ਪਾਰਟੀ ਬਸਪਾ ਹੀ ਪਛਾਣ ਸਕਦੀ ਹੈ। ਇਸ ਕਰਕੇ ਲੋਕਾਂ ਨੂੰ ਐਤਕੀਂ ਬਸਪਾ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣਾ ਚਾਹੀਦਾ ਹੈ।

Advertisement

Advertisement
Author Image

Advertisement
Advertisement
×