ਟੌਲ ਪਲਾਜ਼ਿਆਂ ’ਤੇ ‘ਇਕ ਵਾਹਨ ਇਕ ਫਾਸਟੈਗ’ ਨਿਯਮ ਲਾਗੂ
07:10 AM Apr 02, 2024 IST
ਨਵੀਂ ਦਿੱਲੀ: ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ ਇੰਡੀਆ ਦੇ ‘ਵਨ ਵਹੀਕਲ, ਵਨ ਫਾਸਟੈਗ’ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ। ਅਧਿਕਾਰੀ ਨੇ ਏਜੰਸੀ ਨੂੰ ਦੱਸਿਆ, ‘ਜਿਨ੍ਹਾਂ ਲੋਕਾਂ ਕੋਲ ਇੱਕ ਵਾਹਨ ਲਈ ਕਈ ਫਾਸਟੈਗ ਹਨ, ਉਹ ਅੱਜ (1 ਅਪਰੈਲ) ਤੋਂ ਕੰਮ ਨਹੀਂ ਕਰਨਗੇ। ਐਨਐਚਏਆਈ ਨੇ ਇਲੈਕਟ੍ਰਾਨਿਕ ਟੌਲ ਉਗਰਾਹੀ ਪ੍ਰਣਾਲੀ ਦੀ ਕੁਸ਼ਲਤਾ ਨੂੰ ਵਧਾਉਣ ਅਤੇ ਟੌਲ ਪਲਾਜ਼ਿਆਂ ’ਤੇ ਨਿਰਵਿਘਨ ਆਵਾਜਾਈ ਜਾਰੀ ਰੱਖਣ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਮਲਟੀਪਲ ਵਾਹਨਾਂ ਲਈ ਸਿੰਗਲ ਫਾਸਟੈਗ ਦੀ ਵਰਤੋਂ ਨੂੰ ਰੋਕਣਾ ਹੈ। -ਪੀਟੀਆਈ
Advertisement
Advertisement