ਹੋਟਲ ਵਿੱਚ ਰੁਕੇ ਨੌਜਵਾਨਾਂ ’ਚੋਂ ਇੱਕ ਹਲਾਕ, ਦੂਜੇ ਦੀ ਹਾਲਤ ਗੰਭੀਰ
06:09 AM Jun 13, 2024 IST
Advertisement
ਪੱਤਰ ਪ੍ਰੇਰਕ
ਰੂਪਨਗਰ, 12 ਜੂਨ
ਇੱਥੇ ਰੂਪਨਗਰ ਨੰਗਲ ਮਾਰਗ ’ਤੇ ਸਥਿਤ ਇੱਕ ਹੋਟਲ ਵਿੱਚ ਠਹਿਰੇ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਤੇ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੋਟਲ ਸੰਚਾਲਕਾਂ ਅਨੁਸਾਰ ਨੌਜਵਾਨਾਂ ਨੇ ਅੱਜ ਸਵੇਰੇ ਕੋਲਡ ਡਰਿੰਕ ਅਤੇ ਪਾਣੀ ਮੰਗਿਆ ਸੀ। ਵੇਟਰ ਵੱਲੋਂ ਸਾਮਾਨ ਦੇਣ ਉਣ ਉਪਰੰਤ ਥੋੜ੍ਹੀ ਦੇਰ ਬਾਅਦ ਇੱਕ ਨੌਜਵਾਨ ਨੇ ਗਲਾ ਸੁੱਕਣ ਦੀ ਗੱਲ ਕਹਿੰਦਿਆਂ ਉਸ ਨੂੰ ਹਸਪਤਾਲ ਪਹੁੰਚਾਉਣ ਲਈ ਕਿਹਾ। ਹੋਟਲ ਪ੍ਰਬੰਧਕਾਂ ਵੱਲੋਂ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਤੇ ਜਦੋਂ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਦੂਜੇ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਨਰੇਸ਼ ਨਰੂਲਾ ਵਾਸੀ ਖੰਨਾ ਤੇ ਦੂਜੇ ਦੀ ਪਛਾਣ ਰਿਸ਼ੀ ਵਾਸੀ ਪਿੰਡ ਸੋਹਣਪੁਰ ਵਜੋਂ ਹੋਈ ਹੈ। ਐੱਸਐੱਚਓ ਸਿਟੀ ਕੁਲਵੰਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Advertisement
Advertisement