ਸੜਕ ਹਾਦਸਿਆਂ ਵਿੱਚ ਇੱਕ ਹਲਾਕ, ਦੋ ਜ਼ਖ਼ਮੀ
07:13 AM Oct 17, 2024 IST
ਭੀਖੀ/ਮਹਿਲ ਕਲਾਂ (ਪੱਤਰ ਪ੍ਰੇਰਕ): ਸਥਾਨਕ ਅਨਾਜ ਮੰਡੀ ਕੋਲ ਵਾਪਰੇ ਹਾਦਸੇ ’ਚ ਨੌਜਵਾਨ ਅਵਤਾਰ ਸਿੰਘ (34) ਪੁੱਤਰ ਮਿੱਠੂ ਵਾਸੀ ਭੀਖੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਵਤਾਰ ਸਿੰਘ ਆਪਣੀ ਭੈਣ ਨੂੰ ਅਨਾਜ ਮੰਡੀ ਵਿੱਚ ਵੋਟਾਂ ਦੀ ਡਿਊਟੀ ਖ਼ਤਮ ਹੋ ਜਾਣ ਤੋਂ ਬਾਅਦ ਲੈਣ ਗਿਆ ਸੀ, ਅੱਗੋਂ ਆ ਰਹੀ ਆਲਟੋ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਅਵਤਾਰ ਸਿੰਘ ਦੀ ਮੌਤ ਹੋ ਗਈ। ਉਸ ਦੀ ਭੈਣ ਜ਼ਖ਼ਮੀ ਹੋ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਭੀਖੀ ਪੁਲੀਸ ਨੇ ਕਾਰ ਚਾਲਕ ਖ਼ਿਲਾਫ ਪਰਚਾ ਦਰਜ ਕਰਕੇ ਕਾਰਵਾਈ ਅਰੰਭ ਕਰ ਦਿੱਤੀ ਹੈ। ਇਸੇ ਦੌਰਾਨ ਮਹਿਲ ਕਲਾਂ ਨੇੜੇ ਵਾਪਰੇ ਹਾਦਸੇ ਵਿਚ ਅਕਾਲੀ ਦਲ (ਅੰਮ੍ਰਿਤਸਰ) ਦਾ ਆਗੂ ਜਗਰਾਜ ਸਿੰਘ ਮੂੰਮ ਗੰਭੀਰ ਜ਼ਖਮੀ ਹੋ ਗਿਆ।
Advertisement
Advertisement