ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛਾਉਣੀ ਕਲਾਂ ਵਿੱਚ ਕੁੱਟਮਾਰ ਕਾਰਨ ਇੱਕ ਹਲਾਕ

09:12 AM Jul 01, 2023 IST

ਪੱਤਰ ਪ੍ਰੇਰਕ
ਹੁਸ਼ਿਆਰਪੁਰ, 30 ਜੂਨ
ਇੱਥੋਂ ਨਜ਼ੀਦੀਕੀ ਪਿੰਡ ਛਾਉਣੀ ਕਲਾਂ ਵਿੱਚ ਇਕ ਵਿਅਕਤੀ ਦੀ ਪਿੰਡ ਦੀਆਂ ਹੀ ਕੁੱਝ ਅੌਰਤਾਂ ਵੱਲੋਂ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਜਸਵਿੰਦਰ ਕੁਮਾਰ ਦੀ ਧੀ ਮਨਜਿੰਦਰ ਨੇ ਦੱਸਿਆ ਕਿ ਕੱਲ੍ਹ ਪਿੰਡ ਦੀਆਂ ਕੁੱਝ ਅੌਰਤਾਂ ਉਨ੍ਹਾਂ ਦੇ ਘਰ ਆਈਆਂ ਤੇ ਉਸ ਦੇ ਬਾਪ ’ਤੇ ਚੋਰੀ ਦਾ ਇਲਜ਼ਾਮ ਲਗਾਉਂਦਿਆਂ ਉਸ ਨੂੰ ਨਾਲ ਲੈ ਗਈਆਂ। ਆਪਣੇ ਘਰ ਜਾ ਕੇ ਉਨ੍ਹਾਂ ਨੇ ਉਸ ਦੇ ਬਾਪ ਦੀ ਕੁੱਟਮਾਰ ਕੀਤੀ ਤੇ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ। ਗੰਭੀਰ ਹਾਲਤ ਵਿਚ ਜਸਵਿੰਦਰ ਕੁਮਾਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਸਦਰ ਦੇ ਐਸਐਚਓ ਲਵਕੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Tags :
ਹਲਾਕਕਲਾਂਕਾਰਨਕੁੱਟਮਾਰਛਾਉਣੀਵਿੱਚ
Advertisement