For the best experience, open
https://m.punjabitribuneonline.com
on your mobile browser.
Advertisement

ਹਾਦਸੇ ’ਚ ਇਕ ਹਲਾਕ, ਦੂਜਾ ਜ਼ਖ਼ਮੀ

07:03 AM May 02, 2024 IST
ਹਾਦਸੇ ’ਚ ਇਕ ਹਲਾਕ  ਦੂਜਾ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 1 ਮਈ
ਭਿੱਖੀਵਿੰਡ ਦੀ ਖਾਲੜਾ ਰੋਡ ’ਤੇ ਤੇਜ਼ ਰਫ਼ਤਾਰ ਟਰੱਕ ਚਾਲਕ ਵੱਲੋਂ ਮੋਟਰਸਾਈਕਲ ਨੂੰ ਲਪੇਟ ਵਿਚ ਲੈਣ ਕਾਰਨ ਇੱਕ ਜਣੇ ਦੀ ਮੌਤ ਹੋ ਗਈ ਜਦੋਂਕਿ ਦੂਜਾ ਜ਼ਖ਼ਮੀ ਹੋ ਗਿਆ। ਇਸ ਸਬੰਧੀ ਭਿੱਖੀਵਿੰਡ ਦੀ ਪੁਲੀਸ ਨੇ ਟਰੱਕ ਡਰਾਈਵਰ ਬਲਬੀਰ ਸਿੰਘ ਵਾਸੀ ਭਿੱਖੀਵਿੰਡ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ (40) ਆਪਣੇ ਵੱਡੇ ਭਰਾ ਸੁਖਵਿੰਦਰ ਸਿੰਘ ਨਾਲ ਮੋਟਰਸਾਈਕਲ ’ਤੇ ਭਿੱਖੀਵਿੰਡ ਦੀ ਦਾਣਾ ਮੰਡੀ ’ਚ ਆੜ੍ਹਤੀ ਤੋਂ ਕਣਕ ਦੇ ਪੈਸੇ ਲੈਣ ਲਈ ਜਾ ਰਿਹਾ ਸੀ| ਭਿੱਖੀਵਿੰਡ ਦੀ ਦਾਣਾ ਮੰਡੀ ਸਾਹਮਣੇ ਪਿੱਛੋਂ ਆਏ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਲਪੇਟ ਵਿਚ ਲੈ ਲਿਆ| ਇਸ ਕਾਰਨ ਕੁਲਵਿੰਦਰ ਸਿੰਘ ਜ਼ਮੀਨ ’ਤੇ ਡਿੱਗ ਗਿਆ ਤੇ ਟਾਇਰ ਉਸ ਉੱਪਰੋਂ ਲੰਘਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਗਈ| ਮੋਟਰਸਾਈਕਲ ਚਲਾ ਰਹੇ ਸੁਖਵਿੰਦਰ ਸਿੰਘ ਦੇ ਵੀ ਸੱਟਾਂ ਲੱਗੀਆਂ| ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ|

Advertisement

Advertisement
Author Image

sukhwinder singh

View all posts

Advertisement
Advertisement
×