ਮੁਹਾਲੀ ’ਚ ਇਕ ਦਿਨਾਂ ਕ੍ਰਿਕਟ ਮੈਚ: ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਬਣਾਈਆਂ 276 ਦੌੜਾਂ
01:33 PM Sep 22, 2023 IST
ਕਰਮਜੀਤ ਸਿੰਘ ਚਿੱਲਾ
ਮੁਹਾਲੀ, 22 ਸਤੰਬਰ
ਆਸਟਰੇਲੀਆ ਖ਼ਿਲਾਫ਼ ਅੱਜ ਇੱਥੇ ਖੇਡੇ ਜਾ ਰਹੇ ਪਹਿਲੇ ਇਕ ਦਿਨਾਂ ਕ੍ਰਿਕਟ ਮੈਚ ਵਿਚ ਭਾਰਤੀ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਦੀ ਪੂਰੀ ਟੀਮ ਨੇ 50 ਓਵਰਾਂ ’ਚ 276 ਦੌੜਾਂ ਬਣਾਈਆਂ। ਭਾਰਤ ਨੇ ਆਪਣੇ ਪਲੇਇੰਗ ਇਲੈਵਨ ਵਿੱਚ ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸ਼ਮੀ ਨੂੰ ਸ਼ਾਮਲ ਕੀਤਾ ਹੈ। ਆਸਟਰੇਲੀਆ ਦਾ ਮੈਟ ਸ਼ਾਰਟ ਅੱਜ ਆਪਣਾ ਪਹਿਲਾ ਇਕ ਦਿਨਾਂ ਮੈਚ ਖੇਡੇਗਾ,ਜਦਕਿ ਅਲੈਕਸ ਕੈਰੀ ਨੂੰ ਆਰਾਮ ਦਿੱਤਾ ਗਿਆ ਹੈ। ਉਸ ਦੀ ਜਗ੍ਹਾ ਜੋਸ਼ ਇੰਗਲਿਸ਼ ਵਿਕਟਕੀਪਿੰਗ ਕਰੇਗਾ।
Advertisement
Advertisement