ਇਕ ਕਰੋੜ ਅਤੇ ਵੀਹ ਤੋਲੇ ਸੋਨੇ ਦੀ ਫਿਰੌਤੀ ਮੰਗਣ ਵਾਲਾ ਕਾਬੂ
09:46 PM Jul 08, 2024 IST
Advertisement
ਜਸਵੀਰ ਸਿੰਘ ਭੁੱਲਰ
ਦੋਦਾ, 8 ਜੁਲਾਈ
ਥਾਣਾ ਕੋਟ ਭਾਈ ਪੁਲੀਸ ਨੇ ਇਕ ਵਿਅਕਤੀ ਨੂੰ ਕਰੋੜ ਰੁਪਏ ਤੇ ਵੀਹ ਤੋਲੇ ਸੋੋਨੇ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪੁਲੀਸ ਨੂੰ ਅਮਰਜੀਤ ਸਿੰਘ ਵਾਸੀ ਕੌਣੀ ਨੇ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਉਸ ਦੇ ਪੁੱਤਰ ਨੂੰ ਫੋਨ ਕਰ ਕੇ ਕਿਹਾ ਗਿਆ ਕਿ ਉਸ ਦੇ ਪਿਤਾ ਨਾਲ ਗੱਲ ਕਰਾਓ। ਜਦ ਉਨ੍ਹਾਂ ਗੱਲ ਕੀਤੀ ਤਾਂ ਉਸ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਗਰੋਹ ਦਾ ਨਾਂ ਲੈ ਕੇ ਕਰੋੜ ਰੁਪਏ ਤੇ ਵੀਹ ਤੋਲੇ ਸੋਨੇ ਦੀ ਮੰਗ ਕੀਤੀ ਅਤੇ ਫਿਰੌਤੀ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲੀਸ ਨੇ ਫਿਰੌਤੀ ਮੰਗਣ ਵਾਲੇ ਨੂੰ ਕਾਬੂ ਕਰ ਲਿਆ ਤੇ ਫਿਰੌਤੀ ਮੰਗਣ ਮੌਕੇ ਵਰਤਿਆ ਮੋਬਾਈਲ ਵੀ ਬਰਾਮਦ ਕਰ ਲਿਆ। ਜ਼ਿਕਰਯੋਗ ਹੈ ਕਿ ਧਮਕੀਆਂ ਦੇਣ ਵਾਲਾ ਸੰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵੀ ਉਸ ਹੀ ਪਿੰਡ ਕੌਣੀ ਦਾ ਵਾਸੀ ਹੈ। ਇਹ ਜਾਣਕਾਰੀ ਐਸ ਐਸ ਪੀ ਮੁਕਤਸਰ ਭਗੀਰਥ ਸਿੰਘ ਮੀਨਾ ਨੇ ਦਿੰਦਿਆਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।
Advertisement
Advertisement
Advertisement