For the best experience, open
https://m.punjabitribuneonline.com
on your mobile browser.
Advertisement

ਚੁਬੱਚੇ ਵਿੱਚੋਂ ਪਾਣੀ ਪੀਣ ਕਾਰਨ ਡੇਢ ਦਰਜਨ ਮੱਝਾਂ ਮਰੀਆਂ

07:46 AM May 10, 2024 IST
ਚੁਬੱਚੇ ਵਿੱਚੋਂ ਪਾਣੀ ਪੀਣ ਕਾਰਨ ਡੇਢ ਦਰਜਨ ਮੱਝਾਂ ਮਰੀਆਂ
Advertisement

ਪੱਤਰ ਪ੍ਰੇਰਕ
ਭਵਾਨੀਗੜ੍ਹ, 9 ਮਈ
ਪਿੰਡ ਕਪਿਆਲ ਦੇ ਖੇਤਾਂ ਵਿੱਚ ਮੋਟਰ ਦੇ ਚੁਬੱਚੇ ਵਿੱਚੋਂ ਪਾਣੀ ਪੀਣ ਕਾਰਨ ਗੁੱਜਰ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਦੀਆਂ ਡੇਢ ਦਰਜਨ ਦੇ ਕਰੀਬ ਮੱਝਾਂ ਮਰ ਗਈਆਂ ਅਤੇ 7 ਦੀ ਹਾਲਤ ਗੰਭੀਰ ਹੈ। ਮੂਸਾ ਖਾਨ ਅਤੇ ਗਾਮਾ ਖਾਨ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜੰਮਪਲ ਹਨ ਅਤੇ ਕਰੀਬ 25-30 ਸਾਲਾਂ ਤੋਂ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਦੇ ਧੂਰੀ ਨੇੜਲੇ ਪਿੰਡ ਧੂਰਾ ਵਿੱਚ ਡੇਰੇ ’ਚ ਰਹਿ ਰਹੇ ਹਨ। ਉਹ ਅੱਜ ਆਪਣੀਆਂ 32 ਦੇ ਕਰੀਬ ਮੱਝਾਂ ਨੂੰ ਲੈ ਕੇ ਪਿੰਡ ਸੰਘਰੇੜੀ ਤੋਂ ਪਿੰਡ ਕਪਿਆਲ ਨੂੰ ਆਉਂਦੀ ਸੜਕ ’ਤੇ ਚਰਾਉਣ ਆਏ ਸਨ। ਇਸ ਦੌਰਾਨ ਦੁਪਹਿਰ ਸਮੇਂ ਪਿੰਡ ਕਪਿਆਲ ਦੇ ਖੇਤਾਂ ਵਿੱਚ ਇੱਕ ਮੋਟਰ ਵਾਲੇ ਚੁਬੱਚੇ ਵਿੱਚੋਂ ਜਦੋਂ ਮੱਝਾਂ ਨੂੰ ਪਾਣੀ ਪਿਲਾਇਆ ਤਾਂ ਦੇਖਦੇ ਹੀ ਦੇਖਦੇ ਉਨ੍ਹਾਂ ਦੀਆਂ ਮੱਝਾਂ ਇੱਕ-ਇੱਕ ਕਰਕੇ ਜ਼ਮੀਨ ’ਤੇ ਡਿੱਗਣੀਆਂ ਸ਼ੁਰੂ ਹੋ ਗਈਆਂ ਤੇ ਮੱਝਾਂ ਨੇ ਦਮ ਤੋੜ ਦਿੱਤਾ। ਮੂਸਾ ਖਾਨ ਦੀਆਂ 12 ਤੇ ਗਾਮਾ ਖਾਨ ਦੀਆਂ 6 ਮੱਝਾਂ ਨੇ ਦਮ ਤੋੜ ਦਿੱਤਾ ਤੇ ਦੋਵਾਂ ਦੀਆਂ 7 ਮੱਝਾਂ ਦੀਆਂ ਹਾਲਤ ਗੰਭੀਰ ਬਣੀ ਹੋਈ ਹੈ।

Advertisement

Advertisement
Author Image

joginder kumar

View all posts

Advertisement
Advertisement
×