ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਟੀਮ ਦੀ ਜਿੱਤ ’ਤੇ ਅਨੁਸ਼ਕਾ ਨੇ ਪਤੀ ਵਿਰਾਟ ਲਈ ਲਿਖਿਆ ਪਿਆਰ ਭਰਿਆ ਸੁਨੇਹਾ

08:59 AM Jul 01, 2024 IST

ਮੁੰਬਈ: ਭਾਰਤੀ ਟੀਮ ਦੇ ਟੀ-20 ਵਰਲਡ ਕੱਪ ਜਿੱਤਣ ’ਤੇ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਲਈ ਸੋਸ਼ਲ ਮੀਡੀਆ ’ਤੇ ਪਿਆਰ ਭਰਾ ਸੁਨੇਹਾ ਲਿਖਿਆ ਹੈ ਅਤੇ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਸ ਨੇ ਇੰਸਟਾਗ੍ਰਾਮ ’ਤੇ ਵਿਰਾਟ ਕੋਹਲੀ ਦੀ ਟਰਾਫੀ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਅਨੁਸ਼ਕਾ ਨੇ ਲਿਖਿਆ,‘‘ ਮੈਨੂੰ ਇਸ ਇਨਸਾਨ ਨਾਲ ਬਹੁਤ ਪਿਆਰ ਹੈ।’’ ਉਸ ਨੇ ਆਪਣੇ ਜੀਵਨ ਸਾਥੀ ’ਤੇ ਮਾਣ ਮਹਿਸੂਸ ਕਰਦਿਆਂ ਇਸ ਸ਼ਾਨਦਾਰ ਜਿੱਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ’ਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਟਰਾਫੀ ਚੁੱਕੀ ਹੋਈ ਹੈ ਤੇ ਉਹ ਭਾਵੁਕ ਹੋ ਰਹੇ ਹਨ। ਅਨੁਸ਼ਕਾ ਨੇ ਮੈਚ ਦੇਖਦਿਆਂ ਹੋਇਆ ਆਪਣੀ ਧੀ ਵਾਮਿਕਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਸੇ ਦੌਰਾਨ ਟੀ-20 ਵਿਸ਼ਵ ਕੱਪ ਜਿੱਤਣ ’ਤੇ ਫ਼ਿਲਮੀ ਹਸਤੀਆਂ ਨੇ ਵੀ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਹੈ। ਚਿੰਰਜੀਵੀ, ਮੋਹਨਲਾਲ, ਅਨੁਪਮ ਖੇਰ, ਕਾਜੋਲ, ਆਲੀਆ ਭੱਟ, ਅਮਿਤਾਭ ਬੱਚਨ, ਕਰੀਨਾ ਕਪੂਰ ਖਾਨ, ਵਰੁਣ ਧਵਨ ਅਤੇ ਅੱਲੂ ਅਰਜੁਨ ਨੇ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਆਲੀਆ ਭੱਟ ਨੇ ਬੜੇ ਉਤਸ਼ਾਹ ਲਿਖਿਆ,‘‘ਹਮ ਜੀਤ ਗਏ, ਖੁਸ਼ੀ ਦੇ ਹੰਝੂ..ਹਰ ਚੀਜ਼ ਦੇ ਹੰਝੂ..ਭਾਰਤੀ ਟੀਮ ਨੂੰ ਬਹੁਤ-ਬਹੁਤ ਵਧਾਈ।’’ ਕਾਜੋਲ ਨੇ ਲਿਖਿਆ,‘‘ ਮੈਂ ਅਜੇ ਵੀ ਰੌਲਾ ਪਾ ਰਹੀ ਹਾਂ, ਮੇਰੇ ਚਿਹਰੇ ਤੋਂ ਖੁਸ਼ੀ ਨਹੀਂ ਹਟ ਰਹੀ, ਮੈਂ ਬਹੁਤ ਖੁਸ਼ ਹਾਂ ਤੇ ਮਾਣ ਮਹਿਸੂਸ ਕਰ ਰਹੀ ਹਾਂ।’’ ਇਸੇ ਦੌਰਾਨ ਕਰੀਨਾ ਕਪੂਰ ਖਾਨ ਨੇ ਵੀ ਭਾਰਤੀ ਟੀਮ ਦੀ ਜਿੱਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਰੋਹਿਤ ਸ਼ੈੱਟੀ ਨੇ ਭਾਰਤੀ ਟੀਮ ਨੂੰ ‘ਚੈਂਪੀਅਨ’ ਕਹਿੰਦਿਆਂ ਜਿੱਤ ਦੀ ਵਧਾਈ ਦਿੱਤੀ ਹੈ। ਸਨੀ ਦਿਓਲ ਨੇ ਵੀ ਇਸ ਜਿੱਤ ਦੀ ਵਧਾਈ ਦਿੱਤੀ। -ਏਐੱਨਆਈ

Advertisement

Advertisement
Advertisement