ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੂਜੇ ਦਿਨ ਰਾਹੁਲ, ਅਖਿਲੇਸ਼, ਹੇਮਾ ਮਾਲਿਨੀ ਤੇ ਓਵਾਇਸੀ ਨੇ ਸਹੁੰ ਚੁੱਕੀ

07:35 AM Jun 26, 2024 IST
ਰਾਹੁਲ ਗਾਂਧੀ, ਅਸਦੂਦੀਨ ਓਵਾਇਸੀ, ਅਖਿਲੇਸ਼ ਯਾਦਵ ਤੇ ਡਿੰਪਲ ਯਾਦਵ ਸੰਸਦ ਮੈਂਬਰ ਵਜੋਂ ਹਲਫ਼ ਲੈਂਦੇ ਹੋਏ। -ਫੋਟੋਆਂ: ਪੀਟੀਆਈ

ਨਵੀਂ ਦਿੱਲੀ, 25 ਜੂਨ
ਅਠਾਰ੍ਹਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਦੇ ਦੂਜੇ ਦਿਨ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਅਦਾਕਾਰਾ ਹੇਮਾ ਮਾਲਿਨੀ, ਅਸਦੂਦੀਨ ਓਵਾਇਸੀ ਤੇ ਕਨੀਮੋੜੀ ਕਰੁਣਾਨਿਧੀ ਸਣੇ ਹੋਰਨਾਂ ਪ੍ਰਮੁੱਖ ਮੈਂਬਰਾਂ ਨੇ ਹਲਫ਼ ਲਿਆ। ਅੱਜ ਹਲਫ਼ ਲੈਣ ਵਾਲੇ ਹੋਰਨਾਂ ਨਵਨਿਯੁਕਤ ਮੈਂਬਰਾਂ ਵਿਚ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਨਰਾਇਣ ਰਾਣੇ, ਐੱਨਸੀਪੀ (ਐੱਸਪੀ) ਦੀ ਸੁਪ੍ਰਿਆ ਸੂਲੇ, ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ ਤੇ ਸ਼ਿਵ ਸੈਨਾ ਦੇ ਸ਼੍ਰੀਕਾਂਤ ਸ਼ਿੰਦੇ ਸ਼ਾਮਲ ਹਨ।
ਰਾਹੁਲ ਗਾਂਧੀ ਨੇ ਹਲਫ਼ ਲੈਣ ਮੌਕੇ ਹੱਥ ਵਿਚ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ। ਗਾਂਧੀ ਨੇ ਸਹੁੰ ਚੁੱਕਣ ਮਗਰੋਂ ‘ਜੈ ਹਿੰਦ, ਜੈ ਸੰਵਿਧਾਨ’ ਦਾ ਨਾਅਰਾ ਲਾਇਆ। ਸੂਲੇ ਨੇ ਹਲਫ਼ ਲੈਣ ਮਗਰੋਂ ਪ੍ਰੋ-ਟੈੱਮ ਸਪੀਕਰ ਭਰਤਰੀਹਰੀ ਮਹਿਤਾਬ ਦੇ ਪੈਰੀਂ ਹੱਥ ਲਾਇਆ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਵੀ ਅਸ਼ੀਰਵਾਦ ਲਿਆ। ਸੰਸਦ ਦੇ ਨਵੇਂ ਚੁਣੇ 262 ਮੈਂਬਰਾਂ ਨੇ ਸੋਮਵਾਰ ਨੂੰ ਹਲਫ਼ ਲਿਆ ਸੀ ਜਦੋਂਕਿ ਬਾਕੀਆਂ ਨੇ ਅੱਜ ਸਹੁੰ ਚੁੱਕੀ। ਪਹਿਲੇ ਘੰਟੇ ਵਿਚ ਹਲਫ਼ ਲੈਣ ਵਾਲੇ ਬਹੁਤੇ ਮੈਂਬਰ ਮਹਾਰਾਸ਼ਟਰ ਨਾਲ ਸਬੰਧਤ ਸਨ, ਜਿਨ੍ਹਾਂ ਮਰਾਠੀ ਵਿਚ ਹਲਫ਼ ਲਿਆ। ਕੁਝ ਨੇ ਅੰਗਰੇਜ਼ੀ ਤੇ ਹਿੰਦੀ ਵਿਚ ਸਹੁੰ ਚੁੱਕੀ। ਇਸ ਮੌਕੇ ਸਦਨ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਸ਼ਿਵਰਾਜ ਸਿੰਘ ਚੌਹਾਨ ਤੇ ਪ੍ਰਹਿਲਾਦ ਜੋਸ਼ੀ, ਕਾਂਗਰਸ ਆਗੂ ਰਾਹੁਲ ਗਾਂਧੀ, ਡੀਐੱਮਕੇ ਦੇ ਟੀਆਰ ਬਾਲੂ, ਟੀਐੱਮਸੀ ਦੀ ਮਹੂਆ ਮੋਇਤਰਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਕਈ ਸੰਸਦ ਮੈਂਬਰਾਂ ਨੇ ਸਹੁੰ ਚੁੱਕਣ ਮਗਰੋੋਂ ‘ਜੈ ਹਿੰਦ’, ‘ਜੈ ਮਹਾਰਾਸ਼ਟਰ’, ‘ਜੈ ਭੀਮ’ ਤੇ ‘ਜੈ ਸ਼ਿਵਾਜੀ’ ਦੇ ਨਾਅਰੇ ਵੀ ਲਾਏ। 17ਵੀਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਹਲਫ਼ ਲੈਣ ਲਈ ਆਏ ਤਾਂ ਉਸ ਮੌਕੇ ਚੇਅਰ ’ਤੇ ਬੈਠੇ ਰਾਧਾ ਮੋਹਨ ਸਿੰਘ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇੰਨਰ ਮਨੀਪੁਰ ਤੋਂ ਕਾਂਗਰਸ ਵਿਧਾਇਕ ਅੰਗੋਮਚਾ ਬਿਮੋਲ ਅਕੋਈਜਾਮ ਨੇ ਮਨੀਪੁਰੀ ਵਿਚ ਹਲਫ਼ ਲਿਆ। ਆਊਟਰ ਮਨੀਪੁਰ ਤੋਂ ਕਾਂਗਰਸੀ ਵਿਧਾਇਕ ਐਲਫਰੈੱਡ ਐੱਸ.ਆਰਥਰ ਨੇ ਅੰਗਰੇਜ਼ੀ ਵਿਚ ਹਲਫ਼ ਲੈਣ ਮਗਰੋਂ ਕਿਹਾ, ‘‘ਮਨੀਪੁਰ ਮੇਂ ਨਿਯਾਏ ਦਿਲਾਈਏ, ਦੇਸ਼ ਬਚਾਈਏ।’’ ਪੰਜਾਬ ਦੇ ਸੰਸਦ ਮੈਂਬਰਾਂ ਨੇ ਪੰਜਾਬੀ ਵਿਚ ਸਹੁੰ ਚੁੱਕੀ। ਹੈਦਰਾਬਾਦ ਤੋਂ ਪੰਜਵੀਂ ਵਾਰ ਚੁਣੇ ਏਆਈਐੱਮਆਈਐੱਮ ਆਗੂ ਓਵਾਇਸੀ ਨੇ ਉਰਦੂ ਵਿਚ ਹਲਫ਼ ਲਿਆ। -ਪੀਟੀਆਈ

Advertisement

Advertisement