ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਮਨੌਮੀ ’ਤੇ ਜੈਕੀ ਸ਼ਰਾਫ ਨੇ ਅਯੁੱਧਿਆ ਮੰਦਰ ਦੀ ਯਾਤਰਾ ਨੂੰ ਕੀਤਾ ਯਾਦ

07:27 AM Apr 18, 2024 IST

ਮੁੰਬਈ: ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਨੇ ਬੁੱਧਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਰਾਮਨੌਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਸੀਨੀਅਰ ਅਦਾਕਾਰ ਨੇ 22 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਉਦਘਾਟਨ ਮੌਕੇ ਰਾਮ ਮੰਦਰ ਦੀ ਆਪਣੀ ਯਾਤਰਾ ਨੂੰ ਦਰਸਾਉਂਦੀ ਇੱਕ ਪੁਰਾਣਾ ਵੀਡੀਓ ਵੀ ਸਾਂਝੀ ਕੀਤੀ। ਵੀਡੀਓ ਵਿੱਚ ਜੈਕੀ ਸ਼ਰਾਫ ਨੇ ਪਵਿੱਤਰ ਸਥਾਨ ਦੀ ਨੰਗੇ ਪੈਰ ਕੀਤੀ ਤੀਰਥ ਯਾਤਰਾ ਨੂੰ ਯਾਦ ਕੀਤਾ ਹੈ। ਵੀਡੀਓ ਵਿੱਚ ਉਥੋਂ ਦੇ ਉਦਘਾਟਨੀ ਸਮਾਰੋਹ ਵਿੱਚ ਉਹ ਸਨਮਾਨਤ ਸ਼ਖ਼ਸੀਅਤਾਂ ਵਿੱਚ ਸ਼ਾਮਲ ਦਿਖਾਈ ਦੇ ਰਿਹਾ ਹੈ। ਉਹ ਆਪਣੀ ਯਾਤਰਾ ਦੌਰਾਨ ਆਪਣੇ ਨਾਲ ਇੱਕ ਪੌਦਾ ਲੈ ਕੇ ਆਇਆ ਸੀ, ਜੋ ਉਸ ਦਾ ਵਾਤਾਵਰਨ ਪ੍ਰੇਮੀ ਹੋਣ ਦਾ ਪ੍ਰਤੀਕ ਵੀ ਹੈ। ਵੀਡੀਓ ਵਿੱਚ ਮੁੰਬਈ ਦੇ ਇਕ ਮੰਦਿਰ ਦੇ ਕੁਝ ਦਿ੍ਸ਼ ਵੀ ਦਿਖਾਈ ਦਿੰਦੇ ਹਨ ਜਿਥੇ ਅਦਾਕਾਰ ਜੈਕੀ ਸ਼ਰਾਫ਼ ਨਿਮਰਤਾ ਅਤੇ ਸੇਵਾ ਭਾਵਨਾ ਨਾਲ ਸਫਾਈ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜੈਕੀ ਸ਼ਰਾਫ਼ ਉਨ੍ਹਾਂ ਮਹਾਨ ਹਸਤੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਸ਼ੋਭਾ ਵਧਾਈ ਸੀ। ਇਸ ਸਮਾਰੋਹ ਵਿੱਚ ਕੈਟਰੀਨਾ ਕੈਫ, ਵਿੱਕੀ ਕੌਸ਼ਲ, ਕੰਗਣਾ ਰਣੌਤ, ਮਾਧੁਰੀ ਦੀਕਸ਼ਿਤ, ਆਲੀਆ ਭੱਟ ਰਣਬੀਰ ਕਪੂਰ, ਅਨੁਪਮ ਖੇਰ ਅਤੇ ਬੌਲੀਵੁੱਡ ਦੇ ਹੋਰ ਸਿਤਾਰੇ ਮੌਜੂਦ ਸਨ। -ਏਐੱਨਆਈ

Advertisement

Advertisement
Advertisement