ਓਮੀਕਰੋਨ ਨਾਲ ਸਬੰਧਤ ਐਮਆਰਐੱਨਏ ਆਧਾਰਿਤ ਬੂਸਟਰ ਵੈਕਸੀਨ ਲਾਂਚ
09:58 PM Jun 29, 2023 IST
Advertisement
ਨਵੀਂ ਦਿੱਲੀ: ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਅੱਜ ਇੱਥੇ ਵਿਸ਼ੇਸ਼ ਤੌਰ ‘ਤੇ ਓਮੀਕਰੋਨ ਨਾਲ ਜੁੜਿਆ ਐਮਆਰਐੱਨਏ-ਅਧਾਰਿਤ ਕੋਵਿਡ ਬੂਸਟਰ ਵੈਕਸੀਨ ਲਾਂਚ ਕੀਤਾ ਹੈ। ਜੈੱਮਕੋਵੈਕ-ਓਐਮ ਭਾਰਤ ਦਾ ਪਹਿਲਾ ਐਮਆਰਐੱਨਏ ਵੈਕਸੀਨ ਹੈ ਜੋ ‘ਜੈੱਨੋਵਾ’ ਨੇ ਭਾਰਤ ਸਰਕਾਰ ਦੇ ਬਾਇਓਟੈੱਕਨੋਲੋਜੀ (ਡੀਬੀਟੀ) ਵਿਭਾਗ ਵੱਲੋਂ ਮਿਲੀ ਫੰਡਿੰਗ ਦੀ ਸਹਾਇਤਾ ਨਾਲ ਸਵਦੇਸ਼ੀ ਪਲੈਟਫਾਰਮ ਤਕਨੀਕ ਉਤੇ ਵਿਕਸਿਤ ਕੀਤਾ ਹੈ। ਕੁਝ ਦਿਨ ਪਹਿਲਾਂ ਇਸ ਵੈਕਸੀਨ ਨੂੰ ਡੀਸੀਜੀਆਈ ਤੋਂ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲੀ ਹੈ। ਜੀਤੇਂਦਰ ਸਿੰਘ ਨੇ ਕਿਹਾ ਕਿ ਇਹ ਤਕਨੀਕੀ ਪਲੈਟਫਾਰਮ ‘ਭਵਿੱਖ ਲਈ ਤਿਆਰ’ ਹੈ ਤੇ ਘੱਟ ਸਮੇਂ ਵਿਚ ਹੋਰ ਵੈਕਸੀਨ ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ। -ਪੀਟੀਆਈ
Advertisement
Advertisement
Advertisement