ਓਲੰਪਿਕ: ਭਾਰਤੀ ਜੂਡੋ ਖਿਡਾਰੀ ਤੁਲੀਕਾ ਮਾਨ ਪਹਿਲੇ ਗੇੜ ਵਿਚੋਂ ਬਾਹਰ
03:30 PM Aug 02, 2024 IST
ਪੈਰਿਸ, 2 ਅਗਸਤ
Advertisement
ਭਾਰਤੀ ਜੂਡੋ ਖਿਡਾਰੀ ਤੂਲੀਕਾ ਮਾਨ ਦੀ 78 ਕਿਲੋਗ੍ਰਾਮ ਮਹਿਲਾ ਮੁਕਾਬਲੇ ਦੇ ਐਲਿਮੀਨੇਸ਼ਨ ਗੇੜ ਵਿੱਚ ਕਿਊਬਾ ਦੀ ਇਡੇਲਿਸ ਓਰਟਿਜ਼ ਤੋਂ ਹਾਰਿਦਆਂ ਬਾਹਰ ਹੋ ਗਈ ਹੈ । ਰਾਸ਼ਟਰਮੰਡਲ ਖੇਡਾਂ 2022 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਤੁਲੀਕਾ ਨੂੰ ਕਿਊਬਾ ਦੇ ਖਿਡਾਰੀ ਵਿਰੁੁੱਧ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਓਰਟਿਜ਼ ਦੇ ਵਿਰੁੱਧ ਤੁਲੀਕਾ ਸਿਰਫ਼ 28 ਸਕਿੰਟ ਦੇ ਮੁਕਾਬਲੇ ਵਿਚ ਹੀ ਟਿਕ ਸਕੀ। ਤੁਲੀਕਾ ਜੂਡੋ ਵਿੱਚ ਭਾਰਤ ਦਾ ਪ੍ਰਤੀਨਿਧ ਕਰਨ ਵਾਲੀ ਇੱਕੋ-ਇਕ ਖਿਡਾਰੀ ਸੀ। -ਪੀਟੀਆਈ
Advertisement
Advertisement