ਲੋਕ ਰੋਹ ਕਾਰਨ ਖਾਲੀ ਹੱਥ ਪਰਤੇ ਅਧਿਕਾਰੀ
06:58 AM Mar 08, 2024 IST
ਮਮਦੋਟ: ਪਿੰਡ ਨਿਆਜੀਆਂ ਦੇ ਇੱਕ ਕਿਸਾਨ ਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਸ਼ਾਸਨ ਦਾ ਵਿਰੋਧ ਕਰਨ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਨਿਆਜ਼ੀਆਂ ਦੇ ਇੱਕ ਕਿਸਾਨ ਕਸ਼ਮੀਰ ਸਿੰਘ ਦੀ ਜ਼ਮੀਨ ਦੀ ਇਕ ਆੜ੍ਹਤੀਏ ਵੱਲੋਂ ਧੋਖੇ ਨਾਲ ਡਿਗਰੀ ਆਪਣੇ ਨਾਲ ਕਰਵਾ ਲਈ ਸੀ ਜਿਸ ਦਾ ਉਕਤ ਆੜ੍ਹਤੀਏ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕਬਜ਼ਾ ਲੈਣ ਦੀ ਪੰਜਵੀਂ ਵਾਰ ਕੋਸ਼ਿਸ਼ ਕੀਤੀ ਗਈ। ਅੱਜ ਤਹਿਸੀਲਦਾਰ ਮਮਦੋਟ ਦੀ ਅਗਵਾਈ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ। -ਪੱਤਰ ਪ੍ਰੇਰਕ
Advertisement
Advertisement