ਅਧਿਕਾਰੀਆਂ ਨੂੰ ਕਾਲਰ ਆਈਡੀ ਸੂਚਨਾ ’ਤੇ ਭਰੋਸਾ ਨਾ ਕਰਨ ਲਈ ਕਿਹਾ
06:46 AM Nov 07, 2024 IST
ਨਵੀਂ ਦਿੱਲੀ:
Advertisement
‘ਵਿਸ਼ਿੰਗ’ ਹਮਲਿਆਂ ਦੇ ਮਾਮਲੇ ਵਧਣ ਮਗਰੋਂ ਸਾਈਬਰ ਸੁਰੱਖਿਆ ਐਡਵਾਈਜ਼ਰੀ ਜਾਰੀ ਕਰਕੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਫੋਨ ਕਾਲ ਆਉਣ ਵਾਲੀ ਕਾਲਰ ਆਈਡੀ ਸੂਚਨਾ ’ਤੇ ਭਰੋਸਾ ਨਾ ਕੀਤਾ ਜਾਵੇ। ‘ਵਿਸ਼ਿੰਗ’ ਸਾਈਬਰ ਹਮਲੇ ਦਾ ਇਕ ਰੂਪ ਹੈ, ਜਿਸ ’ਚ ਪੀੜਤ ਨੂੰ ਖ਼ੁਫ਼ੀਆ ਜਾਣਕਾਰੀ ਦੇਣ ਵਾਸਤੇ ਲੁਭਾਉਣ ਲਈ ਧੋਖਾਧੜੀ ਵਾਲੇ ਕਾਲ ਜਾਂ ਵੁਆਇਸ ਮੈਸੇਜ ਦੀ ਗ਼ੈਰਅਧਿਕ੍ਰਿਤ ਵਰਤੋਂ ਸ਼ਾਮਲ ਹੈ। ਐਡਵਾਈਜ਼ਰੀ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਕਾਲਰ ਆਈਡੀ ਦੀ ਜਾਣਕਾਰੀ ’ਚ ਹੇਰਫੇਰ ਕਰ ਸਕਦੇ ਹਨ ਤਾਂ ਜੋ ਅਜਿਹਾ ਲੱਗੇ ਕਿ ਇਹ ਸਹੀ ਸਰਕਾਰੀ ਨੰਬਰ ਤੋਂ ਆ ਰਹੀ ਹੈ। -ਪੀਟੀਆਈ
Advertisement
Advertisement