ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਗਮ ਦੇ ਅਧਿਕਾਰੀ ਤੇ ਮੁਲਾਜ਼ਮ ਗ਼ੈਰਹਾਜ਼ਰ ਮਿਲੇ

10:40 PM Jun 23, 2023 IST

ਖੇਤਰੀ ਪ੍ਰਤੀਨਿਧ

Advertisement

ਅੰਮ੍ਰਿਤਸਰ, 5 ਜੂਨ

ਨਗਰ ਨਿਗਮ ਦੇ ਜੁਆਇੰਟ ਕਮਿਨਸ਼ਰ ਹਰਦੀਪ ਸਿੰਘ ਨੇ ਅੱਜ ਨਿਗਮ ਦੇ ਤਿੰਨ ਵਿਭਾਗਾਂ ਵਿੱਚ ਜਾਂਚ ਕੀਤੀ ਤਾਂ ਕਈ ਅਧਿਕਾਰੀ ਤੇ ਮੁਲਾਜ਼ਮ ਗ਼ੈਰਹਾਜ਼ਰ ਪਾਏ ਗਏ। ਅੱਜ 7.50 ‘ਤੇ ਕੀਤੀ ਗਈ ਕਾਰਵਾਈ ਦੌਰਾਨ ਸਿਹਤ ਵਿਭਾਗ ਦੇ ਸੁਪਰਡੈਂਟ ਸਣੇ ਤਕਰੀਬਨ ਸਾਰਾ ਅਮਲਾ ਗ਼ੈਰਹਾਜ਼ਰ ਮਿਲਿਆ। ਇਨ੍ਹਾਂ ਵਿੱਚ ਨੀਰਜ ਭੰਡਾਰੀ ਸੁਪਰਡੈਂਟ, ਜੇਈ ਜੀਵਨ ਜਯੋਤੀ, ਇੰਸਪੈਕਟਰ ਸਤਿਆਨੰਦ, ਸੇਵਾਦਾਰ ਦੀਪਕ ਕੁਮਾਰ ਅਤੇ ਅਮਲਾ ਕਲਰਕ ਕੰਚਨ, ਕੁਲਦੀਪ ਕੁਮਾਰ, ਹੈਪੀ, ਅਭਿਸ਼ੇਕ, ਨੀਰਜ, ਸਿਮਰਨ ਤੇ ਵਿਸ਼ਾਲ ਤੋਂ ਇਲਾਵਾ ਮੁਲਾਜ਼ਮ ਪ੍ਰਿਤਪਾਲ ਸਿੰਘ, ਦੀਪਿਕਾ, ਹਰਮੀਤ ਸੂਰੀ, ਮਨੋਜ, ਵੀਨਾ, ਸ਼ਿਵ ਗਿੱਲ, ਮਨਪ੍ਰੀਤ ਕੌਰ, ਰਾਕੇਸ਼ ਕੁਮਾਰ, ਰਾਜਨ, ਬਲਦੇਵ ਰਾਜ ਅਤੇ ਨਰਿੰਦਰ ਪਾਲ ਸ਼ਾਮਲ ਹਨ।

Advertisement

ਇਸੇ ਤਰ੍ਹਾਂ ਐਮਟੀਪੀ ਵਿਭਾਗ ਦੀ ਜਾਂਚ ਸਮੇਂ ਹੈੱਡ ਡ੍ਰਾਫਟਸਮੈਨ ਦਿਨੇਸ਼ ਕੁਮਾਰ, ਡ੍ਰਾਫਟਸਮੈਨ ਨਵਦੀਪ ਕੁਮਾਰ, ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ, ਕੁਲਵਿੰਦਰ, ਮਾਧਵੀ, ਰਾਜ ਰਾਣੀ ਅਤੇ ਅਕਾਊਂਟ ਬਰਾਂਚ ਸੁਪਰਡੈਂਟ, ਰਾਜ ਸੇਠੀ, ਅਧਿਕਾਰੀ ਰੋਹਿਤ ਅਰੋੜਾ, ਆਸਥਾ, ਹਰਪ੍ਰੀਤ ਸਿੰਘ, ਵਿਸ਼ਾਲ ਸ਼ਰਮਾ, ਹਰਸ਼ ਜਰਿਆਲ, ਅਮਨਦੀਪ, ਸੇਵਾਦਾਰ ਸਾਹਿਲ ਹਸਤੀਰ, ਕਿਸ਼ਨ ਕੁਮਾਰ, ਜਤਿਨ ਮਹਿਰਾ ਤੇ ਊਸ਼ਾ ਰਾਣੀ ਗ਼ੈਰਹਾਜ਼ਰ ਦੱਸੇ ਗਏ ਹਨ। ਇਸੇ ਦੌਰਾਨ ਕਾਰਜਕਾਰੀ ਇੰਜਨੀਅਰ ਸਿਵਲ ਕਲਰਕ ਦਾਨਿਸ਼ ਬਹਿਲ, ਕਲਰਕ ਸੋਨੀਆ ਸਣੇ ਪੰਜ ਕਲਰਕ ਡਿਊਟੀ ਤੋਂ ਗ਼ੈਰਹਾਜ਼ਰ ਸਨ।

ਜੁਆਇੰਟ ਕਮਿਨਸ਼ਰ ਨੇ ਦੱਸਿਆ ਕਿ ਦੇਰ ਨਾਲ ਆਉਣ ਵਾਲੇ ਜਾਂ ਗ਼ੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਹਾਜ਼ਰੀ ਵੀ ਹੁਣ ਬਾਇਓਮੀਟ੍ਰਿਕ ਮਸ਼ੀਨਾਂ ਨਾਲ ਲੱਗੇਗੀ, ਜਦੋਂਕਿ ਅਮਲਾ ਕਲਰਕਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ।

Advertisement