For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਗੁਰਸਾਗਰ ਸਾਹਿਬ ਲਈ ਸੋਲਰ ਸਿਸਟਮ ਭੇਟ

11:04 AM Apr 07, 2024 IST
ਗੁਰਦੁਆਰਾ ਗੁਰਸਾਗਰ ਸਾਹਿਬ ਲਈ ਸੋਲਰ ਸਿਸਟਮ ਭੇਟ
ਸੋਲਰ ਸਿਸਟਮ ਦਾ ਉਦਘਾਟਨ ਕਰਦੇ ਹੋਏ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਹਰਬੰਸ ਸਿੰਘ ਜੰਡਾਲੀ ਕੈਨੇਡਾ ਵਾਲੇ। ਫੋਟੋ: ਸੱਤੀ
Advertisement

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 6 ਅਪਰੈਲ
ਬਾਬਾ ਅਤਰ ਸਿੰਘ ਵੱਲੋਂ ਵਰੋਸਾਏ ਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਅਮਰੀਕਾ ਦੇ ਰਹਿਣ ਵਾਲੇ ਨਿਰਮਲ ਸਿੰਘ ਚੰਦੀ ਅਤੇ ਬਹਾਦਰ ਸਿੰਘ ਮੈਂਬਰ ਦੀਵਾਨ ਟੋਡਰ ਮੱਲ ਫਾਊਂਡੇਸ਼ਨ ਵੱਲੋਂ ਗੁਰਦੁਆਰੇ ਦੇ ਦਰਬਾਰ ਸਾਹਿਬ ਤੇ ਲੰਗਰ ਹਾਲ ਲਈ 180 ਕਿਲੋਵਾਟ ਦਾ ਸੋਲਰ ਸਿਸਟਮ ਦੀ ਸੇਵਾ ਕਰਵਾਈ ਗਈ ਹੈ। ਇਸ ਸੋਲਰ ਸਿਸਟਮ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਹਰਬੰਸ ਸਿੰਘ ਜੰਡਾਲੀ ਕੈਨੇਡਾ ਵਾਲਿਆਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਹਰਪਾਲ ਸਿੰਘ ਖਹਿਰਾ, ਗੁਰਦਿਆਲ ਸਿੰਘ ਚੱਠਾ, ਜਗਰੂਪ ਸਿੰਘ ਲੱਡਾ, ਲਖਵਿੰਦਰ ਸਿੰਘ ਕਾਹਨੇਕੇ, ਬਲਵੰਤ ਸਿੰਘ, ਹਾਕਮ ਸਿੰਘ ਮੌਜੂਦ ਸਨ।
ਹਰਬੰਸ ਸਿੰਘ ਜੰਡਾਲੀ ਕੈਨੇਡਾ ਵਾਲਿਆਂ ਨੇ ਕਿਹਾ ਕਿ ਢੀਂਡਸਾ ਸਾਹਿਬ ਦੇ ਪ੍ਰੇਰਨਾ ਸਦਕਾ ਮਸਤੂਆਣਾ ਸਾਹਿਬ ਵਿੱਚ ਦੋ ਸੋਲਰ ਸਿਸਟਮ ਲਗਾਏ ਗਏ ਹਨ। ਇਸ ਮੌਕੇ ਹਰਬੰਸ ਸਿੰਘ ਜੰਡਾਲੀ ਕੈਨੇਡਾ ਵਾਲੇ, ਲਖਵਿੰਦਰ ਸਿੰਘ ਕਾਹਨੇ ਕੇ, ਐਸਡੀਓ ਮਾਨ ਸਿੰਘ, ਜੇਈ ਨਾਇਬ ਸਿੰਘ, ਜੇਈ ਰੱਜਤ ਕੁਮਾਰ, ਅਰਸ਼ਦੀਪ ਜੋਸ਼ੀ, ਡਾ. ਗੁਰਵੀਰ ਸਿੰਘ ਸੋਹੀ, ਜਸਵਿੰਦਰ ਸਿੰਘ ਖਾਲਸਾ, ਸਤਨਾਮ ਸਿੰਘ ਮਸਤੂਆਣਾ, ਸਤਵਿੰਦਰ ਸਿੰਘ ਖਹਿਰਾ, ਲਖਵਿੰਦਰ ਸਿੰਘ ਵੜੈਚ ਨੂੰ ਸਨਮਾਨਿਤ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×