For the best experience, open
https://m.punjabitribuneonline.com
on your mobile browser.
Advertisement

ਭਵਾਨੀਗੜ੍ਹ: ਅਣਪਛਾਤੇ ਵਾਹਨ ਦੀ ਟੱਕਰ ਕਾਰਨ ਦੋ ਮਜ਼ਦੂਰਾਂ ਦੀ ਮੌਤ

12:50 PM May 31, 2024 IST
ਭਵਾਨੀਗੜ੍ਹ  ਅਣਪਛਾਤੇ ਵਾਹਨ ਦੀ ਟੱਕਰ ਕਾਰਨ ਦੋ ਮਜ਼ਦੂਰਾਂ ਦੀ ਮੌਤ
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 31 ਮਈ
ਪਿੰਡ ਨਾਗਰਾ ਵਿਖੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਕਾਰਨ ਪੈਦਲ ਜਾਂਦੇ ਦੋ ਮਜ਼ਦੂਰਾਂ ਦੀ ਮੌਕੇ ’ਤੇ ਮੌਤ ਹੋ ਗਈ। ਏਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਇੱਥੇ ਥਾਣੇ ਵਿਚ ਗੁਰਬਚਨ ਸਿੰਘ ਵਾਸੀ ਬੀਰਾਬੱਦੀ ਹਰਿਆਣਾ ਵੱਲੋਂ ਸ਼ਿਕਾਇਤ ਲਿਖਾਈ ਗਈ ਕਿ ਬੀਤੀ ਸ਼ਾਮ ਨੂੰ ਉਹ ਅਤੇ ਉਸ ਦਾ ਛੋਟਾ ਭਰਾ ਜੋਗਿੰਦਰ ਸਿੰਘ ਉਰਫ਼ ਗਿੰਦਾ ਅਤੇ ਉਨ੍ਹਾਂ ਨਾਲ ਕੰਮਕਾਰ ਕਰਨ ਵਾਲਾ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਲੋਹਗੜ੍ਹ ਜ਼ਿਲ੍ਹਾ ਮਾਨਸਾ ਪੈਦਲ ਪਿੰਡ ਨਾਗਰਾ ਵਿਖੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਖ਼ਰੀਦ ਕੇ ਵਾਪਸ ਆਪਣੇ ਠਿਕਾਣੇ ’ਤੇ ਆ ਰਹੇ ਸੀ। ਇਸੇ ਦੌਰਾਨ ਪਿੰਡ ਨਾਗਰੇ ਵਾਲੇ ਪਾਸੇ ਤੋਂ ਗੱਡੀ ਵੱਲੋਂ ਉਸ ਦੇ ਭਰਾ ਜੋਗਿੰਦਰ ਸਿੰਘ ਉਰਫ਼ ਗਿੰਦਾ ਅਤੇ ਪਰਮਜੀਤ ਸਿੰਘ ਉਰਫ਼ ਪੰਮਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰਨ ਉਨ੍ਹਾਂ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਟੱਕਰ ਮਾਰਨ ਵਾਲਾ ਗੱਡੀ ਦਾ ਚਾਲਕ ਮੌਕੇ ਤੋਂ ਗੱਡੀ ਸਮੇਤ ਫ਼ਰਾਰ ਹੋ ਗਿਆ। ਪੁਲੀਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਤੇ ਨਾ-ਮਾਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

Advertisement
Advertisement
×