For the best experience, open
https://m.punjabitribuneonline.com
on your mobile browser.
Advertisement

ਉੜੀਸਾ: ਬੌਧ ਵਿੱਚ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਮੌਤ

03:07 PM Sep 09, 2024 IST
ਉੜੀਸਾ  ਬੌਧ ਵਿੱਚ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਮੌਤ
Advertisement

ਭੁਬਨੇਸ਼ਵਰ, 9 ਸਤੰਬਰ
ਉੜੀਸਾ ਦੇ ਬੌਧ ਜ਼ਿਲ੍ਹੇ ਵਿੱਚ ਸੱਪ ਦੇ ਡੰਗਣ ਕਾਰਨ ਤਿੰਨ ਭੈਣਾਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਟਿਕਰਪਾੜਾ ਪੰਚਾਇਤ ਖੇਤਰ ਦੇ ਚਾਰੀਆਪਾਲੀ ਪਿੰਡ ਦੀ ਹੈ। ਉਸ ਨੇ ਦੱਸਿਆ ਕਿ ਪੀੜਤਾਂ ਦੀ ਪਛਾਣ ਸਮ੍ਰਿਤੀਰੇਖਾ ਮਲਿਕ (12), ਸੁਭਾਰੇਖਾ ਮਲਿਕ (9) ਅਤੇ ਸੁਰਭੀ ਮਲਿਕ (3) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਕੁੜੀਆਂ ਦੇ ਪਿਤਾ ਨੂੰ ਵੀ ਸੱਪ ਨੇ ਡੰਗਿਆ ਹੈ ਅਤੇ ਫਿਲਹਾਲ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। -ਪੀਟੀਆਈ

Advertisement
Advertisement
Author Image

Advertisement