ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਕਬੂਜ਼ਾ ਕਸ਼ਮੀਰ ਭਾਰਤ ਦਾ ਹਿੱਸਾ, ਵਾਪਸ ਲੈ ਕੇ ਰਹਾਂਗੇ: ਸ਼ਾਹ

02:39 PM May 19, 2024 IST
ਪ੍ਰਯਾਗਰਾਜ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ।

ਪ੍ਰਯਾਗਰਾਜ, (ਯੂਪੀ), 19 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ ਅਤੇ ਅਸੀਂ ਇਸ ਨੂੰ ਵਾਪਸ ਲੈ ਕੇ ਰਹਾਂਗੇ। ਸ਼ਾਹ ਭਾਜਪਾ ਉਮੀਦਵਾਰ ਨੀਰਜ ਤ੍ਰਿਪਾਠੀ ਦੇ ਸਮਰਥਨ ਵਿੱਚ ਪ੍ਰਯਾਗਰਾਜ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਫਾਰੂਕ ਅਬਦੁੱਲਾ ਅਤੇ ਮਨੀਸ਼ੰਕਰ ਅਈਅਰ ਕਹਿੰਦੇ ਹਨ ਕਿ ਪਾਕਿਸਤਾਨ ਦਾ ਸਨਮਾਨ ਕਰੋ ਕਿਉਂਕਿ ਉਸ ਕੋਲ ਪ੍ਰਮਾਣੂ ਬੰਬ ਹਨ...ਰਾਹੁਲ ਬਾਬਾ, ਅੱਜ ਮੈਂ ਪ੍ਰਯਾਗਰਾਜ ਦੀ ਪਵਿੱਤਰ ਧਰਤੀ ਤੋਂ ਕਹਾਂਗਾ ਕਿ ਇਹ ਪੀਓਕੇ ਸਾਡਾ ਹੈ, ਸਾਡਾ ਰਹੇਗਾ, ਅਤੇ ਅਸੀਂ ਇਸਨੂੰ ਵਾਪਸ ਲੈ ਕੇ ਰਹਾਂਗੇ।’’ ਉਨ੍ਹਾਂ ਅਈਅਰ ਦੀ ਪ੍ਰਮਾਣੂ ਬੰਬ ਬਾਰੇ ਟਿੱਪਣੀ ਦਾ ਜ਼ਿਕਰ ਕਰਦਿਆਂ ਇਹ ਗੱਲ ਆਖੀ। ਇਸ ਨਾਲ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ਾਹ ਨੇ ਇਹ ਵੀ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਚਾਰ ਗੇੜਾਂ ਵਿੱਚ ਵਿਰੋਧੀ ਗੱਠਜੋੜ ਦਾ ਸਫ਼ਾਇਆ ਹੋ ਗਿਆ ਹੈ। -ਪੀਟੀਆਈ

Advertisement

Advertisement