ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਡੌਰ ਦੀ ਰਾਖਵੇਂ ਹਿੱਸੇ ਦੀ ਜ਼ਮੀਨ ਦੀ ਡੰਮੀ ਬੋਲੀ ਦਾ ਵਿਰੋਧ

08:07 AM Jun 30, 2024 IST
ਡੰਮੀ ਬੋਲੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪਿੰਡ ਮਡੌਰ ਦੇ ਲੋਕ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਜੂਨ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਪਿੰਡ ਮੰਡੌਰ ਦੀ ਜ਼ਮੀਨ ਦੀ ਡੰਮੀ ਬੋਲੀ ਮਜ਼ਦੂਰ ਭਾਈਚਾਰੇ ਦੇ ਵਿਰੋਧ ਕਰਕੇ ਰੱਦ ਕਰ ਦਿੱਤੀ ਗਈ। ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਅੱਜ ਪ੍ਰਸ਼ਾਸਨ ਵੱਲੋਂ ਬੀਡੀਪੀਓ ਦਫ਼ਤਰ (ਪਟਿਆਲਾ ਦਿਹਾਤੀ) ਵਿੱਚ ਰੱਖੀ ਗਈ ਸੀ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਵਿਰੋਧ ਦਰਜ ਕਰਵਾਇਆ ਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਸੈਕਟਰੀ ਗੁਰਵਿੰਦਰ ਬੌੜਾਂ ਤੇ ਇਕਾਈ ਆਗੂ ਗੁਰਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਡੰਮੀ ਬੋਲੀ ਕਰਵਾਉਣ ਦੀ ਤਾਕ ’ਚ ਰਿਜ਼ਰਵ ਜ਼ਮੀਨ ਦੀ ਬੋਲੀ ਬੀਡੀਪੀਓ ਦਫ਼ਤਰ ’ਚ ਰੱਖੀ ਗਈ ਤਾਂ ਜੋ ਰਿਜ਼ਰਵ ਜ਼ਮੀਨ ਪਿੰਡ ਦੇ ਕੁਝ ਰਸੂਖਵਾਨਾਂ ਨੂੰ ਦਿੱਤੀ ਜਾ ਸਕੇ ਅਤੇ ਸਿਆਸੀ ਦਬਾਅ ਹੇਠ ਪ੍ਰਸ਼ਾਸਨ ਨੇ ਉਨ੍ਹਾਂ 5-7 ਦਲਿਤਾਂ ਨੂੰ ਬੋਲੀ ਦਾ ਹਿੱਸਾ ਬਣਾਇਆ ਜਿਨ੍ਹਾਂ ਨੇ ਪਿਛਲੇ ਸਾਲ ਰਿਜ਼ਰਵ ਜ਼ਮੀਨ ਬੋਲੀ ’ਤੇ ਲੈ ਕੇ ਅੱਗੇ ਜਰਨਲ ਵਰਗ ਨੂੰ ਜ਼ਮੀਨ ਵਾਹੁਣ ਲਈ ਦਿੱਤੀ ਸੀ। ਅੱਜ ਦੀ ਇਸ ਬੋਲੀ ਦੌਰਾਨ ਪਿਛਲੇ ਸਾਲ ਰਿਜ਼ਰਵ ਜ਼ਮੀਨ ਦੀ ਵਾਹੀ ਕਰਨ ਵਾਲਿਆਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਹੋਰ ਜਨਰਲ ਬੰਦੇ ਵੀ ਹਾਜ਼ਰ ਸਨ। ਦੂਜੇ ਪਾਸੇ ਦਲਿਤਾਂ ਦੇ 150 ਤੋਂ ਵੱਧ ਪਰਿਵਾਰ ਹਨ ਜੋ ਰਿਜ਼ਰਵ ਜ਼ਮੀਨ ਸਾਂਝੀ ਖੇਤੀ ਕਰਨ ਅਤੇ ਪਸ਼ੂਆਂ ਲਈ ਹਰਾ ਚਾਰਾ ਬੀਜਣ ਲਈ ਚਕੋਤੇ ਲੈਣੀ ਚਾਹੁੰਦੇ ਹਨ। ਪ੍ਰਸ਼ਾਸਨ ਪਿੰਡ ਦੇ ਚੌਧਰੀਆਂ ਨੂੰ ਖ਼ੁਸ਼ ਕਰਨ ਲਈ ਇਨ੍ਹਾਂ 150 ਪਰਿਵਾਰਾਂ ਨੂੰ ਭਾਰੀ ਪੁਲੀਸ ਫੋਰਸ ਲਗਾ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮਜ਼ਦੂਰਾਂ ਵੱਲੋਂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਮਜਬੂਰੀਵੱਸ ਪ੍ਰਸ਼ਾਸਨ ਨੂੰ ਬੋਲੀ ਰੱਦ ਕਰਨੀ ਪਈ। ਇਸ ਮੌਕੇ ਲਖਵੀਰ ਸਿੰਘ, ਭੀਮ ਸਿੰਘ, ਜਗਸੀਰ ਸਿੰਘ, ਹਰਜੀਤ ਸਿੰਘ, ਚਰਨਜੀਤ ਕੌਰ, ਸੁਖਵਿੰਦਰ ਕੌਰ ਤੇ ਹੋਰ ਇਕਾਈ ਆਗੂ ਸ਼ਾਮਲ ਰਹੇ।

Advertisement

Advertisement