ਓਬਰਾਏ ਗਰੁੱਪ ਦੇ ਚੇਅਰਮੈਨ ਪ੍ਰਿਥਵੀ ਰਾਜ ਸਿੰਘ ਓਬਰਾਏ ਦਾ ਦੇਹਾਂਤ
10:48 AM Nov 14, 2023 IST
ਨਵੀਂ ਦਿੱਲੀ, 14 ਨਵੰਬਰ
ਓਬਰਾਏ ਗਰੁੱਪ ਦੇ ਚੇਅਰਮੈਨ ਪ੍ਰਿਥਵੀ ਰਾਜ ਸਿੰਘ ਓਬਰਾਏ ਦਾ ਅੱਜ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਪ੍ਰਿਥਵੀ ਰਾਜ ਸਿੰਘ ਓਬਰਾਏ ਨੂੰ ਭਾਰਤੀ ਪ੍ਰਾਹੁਣਚਾਰੀ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੇ ਪਿੱਛੇ ਅਮੀਰ ਵਿਰਾਸਤ ਛੱਡ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ, ‘ਬਹੁਤ ਦੁੱਖ ਨਾਲ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਓਬਰਾਏ ਗਰੁੱਪ ਦੇ ਚੇਅਰਮੈਨ ਪੀਆਰਐੱਸ ਓਬਰਾਏ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ।’ ਵਿਕੀ ਦੇ ਨਾਂ ਨਾਲ ਮਸ਼ਹੂਰ ਪੀਆਰਐੱਸ ਓਬਰਾਏ ਦਾ ਜਨਮ 1929 ਵਿੱਚ ਦਿੱਲੀ ਵਿੱਚ ਹੋਇਆ ਸੀ। 'ਦਿ ਓਬਰਾਏ ਗਰੁੱਪ' ਦੇ ਸੰਸਥਾਪਕ ਮਰਹੂਮ ਰਾਏ ਬਹਾਦੁਰ ਐੱਮਐੱਸ ਓਬਰਾਏ ਦੇ ਪੁੱਤਰ ਪੀਆਰਐੱਸ ਓਬਰਾਏ ਲੰਬੇ ਸਮੇਂ ਤੱਕ ਈਆਈਐੱਚ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਰਹੇ ਅਤੇ ਇਸ ਦੇ ਵਿਕਾਸ ਦੇ ਮਾਰਗ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
Advertisement
Advertisement