Road Accident: ਡਿਵਾਈਡਰ ਨਾਲ ਬੱਸ ਟਕਰਾਉਣ ਕਾਰਨ ਕੈਥਲ ਖੇਤਰ ਦੇ 20 ਤੋਂ ਵੱਧ ਸ਼ਰਧਾਲੂ ਜ਼ਖ਼ਮੀ
06:16 PM Jun 12, 2025 IST
ਧਾਰਮਿਕ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ ਸ਼ਰਧਾਲੂ
Advertisement
ਸਹਾਰਨਪੁਰ, 12 ਜੂਨ
ਦੇਹਰਾਦੂਨ-ਪੰਚਕੂਲਾ ਹਾਈਵੇਅ ’ਤੇ ਡਿਵਾਈਡਰ ਨਾਲ ਮਿੰਨੀ ਬੱਸ ਟਕਰਾਉਣ ਕਾਰਨ 20 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਟੱਕਰ ਕਾਰਨ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।
ਵਧੀਕ ਪੁਲੀਸ ਕਪਤਾਨ (ਦਿਹਾਤੀ) ਸਾਗਰ ਜੈਨ ਨੇ ਦੱਸਿਆ ਕਿ ਇਹ ਸ਼ਰਧਾਲੂ ਹਰਿਆਣਾ ਦੇ ਕੈਥਲ ਖੇਤਰ ਦੇ ਰਹਿਣ ਵਾਲੇ ਸਨ ਅਤੇ ਹਰਿਦੁਆਰ ਵਿਚ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ, ਜਦੋਂ ਹਾਈਵੇਅ 'ਤੇ ਇੱਕ ਟੋਲ ਪਲਾਜ਼ਾ ਨੇੜੇ ਇਹ ਹਾਦਸਾ ਵਾਪਰਿਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਰਾਈਵਰ ਨੇ ਕਿਸੇ ਹੋਰ ਵਾਹਨ ਨਾਲ ਟਕਰਾਉਣ ਤੋਂ ਬਚਣ ਲਈ ਬੱਸ ਨੂੰ ਇੱਕ ਪਾਸੇ ਮੋੜਿਆ ਅਤੇ ਇਸ ਤੋਂ ਕੰਟਰੋਲ ਗੁਆ ਬੈਠਾ। ਇਸ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਸਮੇਂ ਬੱਸ ਵਿੱਚ ਕੁੱਲ 26 ਸ਼ਰਧਾਲੂ ਸਵਾਰ ਸਨ।
Advertisement
Advertisement