For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲਾਂ ’ਚ ਓਲੰਪਿਕ ਲਈ ਨਰਸਰੀ ਕਰਾਂਗੇ ਤਿਆਰ: ਬੈਂਸ

06:36 AM Aug 05, 2024 IST
ਸਰਕਾਰੀ ਸਕੂਲਾਂ ’ਚ ਓਲੰਪਿਕ ਲਈ ਨਰਸਰੀ ਕਰਾਂਗੇ ਤਿਆਰ  ਬੈਂਸ
ਜ਼ਿਲ੍ਹੇ ਦੀ ਪਹਿਲੀ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਰੱਖਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ।
Advertisement

ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 4 ਅਗਸਤ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ, ਜੋ ਹੁਣ ਤੱਕ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦਾ ਵੀ ਸੁਪਨਾ ਰਹੀਆਂ ਹਨ। ਐਸਟ੍ਰੋਟਰਫ, ਹਾਕੀ ਗਰਾਊਂਡ, ਐਸਟ੍ਰੋਟਰਫ ਫੁਟਬਾਲ ਗਰਾਊਂਡ, ਸਵੀਮਿੰਗ ਪੂਲ ਅਤੇ ਸ਼ੂਟਿੰਗ ਰੇਂਜ ਬਣਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਭਵਿੱਖ ਦੇ ਓਲੰਪਿਕ ਲਈ ਖਿਡਾਰੀਆਂ ਦੀ ਨਰਸਰੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ।
ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਵਿੱਚ ਜ਼ਿਲ੍ਹਾ ਰੂਪਨਗਰ ਦੀ ਪਹਿਲੀ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸ਼ੂਟਿੰਗ ਵਰਗੀ ਖੇਡ ਅਮੀਰ ਲੋਕਾਂ ਦੇ ਬੱਚਿਆਂ ਦੇ ਵਸ ਦੀ ਹੀ ਸੀ, ਜਿਸ ਨੂੰ ਅਸੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲੈ ਕੇ ਆਏ ਹਾਂ। ਇਥੋਂ ਤੱਕ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਤੱਕ ਵੀ ਇਹ ਸਹੂਲਤ ਪਹੁੰਚੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹਾਕੀ ਲਈ ਐਸਟ੍ਰੋਟਰਫ ਮੈਦਾਨ, ਫੁਟਬਾਲ ਦਾ ਐਸਟ੍ਰੋਟਰਫ ਗਰਾਊਂਡ ਅਤੇ ਆਲ ਵੈਦਰ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ। ਸਰਕਾਰੀ ਆਦਰਸ਼ ਸਕੂਲ ਲੋਦੀਪੁਰ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਲਈ 4 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ, 2.50 ਕਰੋੜ ਰੁਪਏ ਸਕੂਲ ਦੇ ਖਾਤੇ ਵਿਚ ਆ ਗਏ ਹਨ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤਿੰਨ ਮਹੀਨੇ ਵਿਚ ਤਿਆਰ ਹੋਣ ਵਾਲੀ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਰੱਖਿਆ ਅਤੇ ਜਲਦੀ ਇਸ ਨੂੰ ਤਿਆਰ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸਰਕਾਰੀ ਆਦਰਸ਼ ਸਕੂਲ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਦੱਸਿਆ।

Advertisement

Advertisement
Author Image

Advertisement
Advertisement
×