For the best experience, open
https://m.punjabitribuneonline.com
on your mobile browser.
Advertisement

ਯੂਕ੍ਰੇਨ ਵਿਚ ਪਰਮਾਣੂ ਹਥਿਆਰਾਂ ਦੀ ਲੋੜ ਨਹੀਂ, ਪਰ ਵਿਕਲਪ ਖੁੱਲ੍ਹੇ ਹਨ: ਪੁਤਿਨ

12:46 PM Jul 06, 2024 IST
ਯੂਕ੍ਰੇਨ ਵਿਚ ਪਰਮਾਣੂ ਹਥਿਆਰਾਂ ਦੀ ਲੋੜ ਨਹੀਂ  ਪਰ ਵਿਕਲਪ ਖੁੱਲ੍ਹੇ ਹਨ  ਪੁਤਿਨ
Vladimir Putin AP/PTI
Advertisement

ਮਾਸਕੋ, 6 ਜੁਲਾਈ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਯੂਕਰੇਨ ਦੇ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ, ਪਰ ਜੇਕਰ ਯੂਕਰੇਨ ਦੀ ਮਦਦ ਕਰਨ ਵਾਲੇ ਪੱਛਮੀ ਦੇਸ਼ ਸੋਚਦੇ ਹਨ ਕਿ ਮਾਸਕੋ ਅਜਿਹਾ ਕਦੇ ਨਹੀਂ ਕਰੇਗਾ, ਤਾਂ ਉਹ ਗਲਤ ਹਨ। ਇਹ ਸੰਦੇਸ਼ ਪੁਤਿਨ ਨੇ ਉਸ ਸਮੇਂ ਦਿੱਤਾ ਜਦੋਂ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਯੂਕਰੇਨ ਦੇ ਫੌਜੀ ਬਲਾਂ ਦੀ ਮਦਦ ਕਰਨ ਲਈ ਕਦਮ ਚੁੱਕ ਰਹੇ ਹਨ। ਪੁਤਿਨ ਨੇ ਨਾਟੋ ਮੈਂਬਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਯੂਕ੍ਰੇਨ ਨੂੰ ਸਹਾਇਤਾ ਕਰਨ ਨਾਲ ਉਨ੍ਹਾਂ ਦਾ ਰੂਸ ਨਾਲ ਟਕਰਾਅ ਹੋ ਸਕਦਾ ਹੈ, ਜੋ ਕਿ ਪਰਮਾਣੂ ਸੰਘਰਸ਼ ਵਿਚ ਬਦਲ ਸਕਦਾ ਹੈ।

Advertisement

ਮਾਸਕੋ ਨੇ ਹਾਲ ਹੀ ਵਿਚ ਦੱਖਣੀ ਰੂਸ ਵਿਚ ਸਹਿਯੋਗੀ ਬੇਲਾਰੂਸ ਦੇ ਨਾਲ ਮਿਲਕੇ ਰਣਨੀਤੀਕ ਅਭਿਆਸ ਕੀਤਾ ਸੀ। ਪੱਛਮੀ ਦੇਸ਼ ਯੂਕ੍ਰੇਨ ਵਿਚ ਨਾਟੋ ਸੈਨੀਕਾਂ ਦੀ ਤੈਨਾਤੀ ਅਤੇ ਰੂਸੀ ਖੇਤਰ ਵਿਚ ਸੀਮਤ ਹਮਲਿਆਂ ਦੇ ਲਈ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦੇਣ ਬਾਰੇ ਵਿਚਾਰ ਕਰ ਰਹੇ ਹਨ।-ਪੀਟੀਆਈ

Advertisement

Advertisement
Tags :
Author Image

Puneet Sharma

View all posts

Advertisement