ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਐੱਸਐੱਸ ਵਾਲੰਟੀਅਰਾਂ ਨੇ ਸਫ਼ਾਈ ਮੁਹਿੰਮ ਚਲਾਈ

07:33 AM Jan 19, 2024 IST
ਐੱਸਡੀ ਸਕੂਲ ਦੇ ਸਟੇਡੀਅਮ ’ਚੋਂ ਲਿਫਾਫੇ ਚੁੱਕਦੇ ਹੋਏ ਵਿਦਿਆਰਥੀ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 18 ਜਨਵਰੀ
ਇੱਥੇ ਰਮਾ ਚੋਪੜਾ ਮਹਾਵਿਦਿਆਲਿਆ ਦੇ ਐੱਨਐੱਸਐੱਸ ਵਿੰਗ ਦੇ ਵਾਲੰਟੀਅਰਾਂ ਵੱਲੋਂ ਨਗਰ ਨਿਗਮ ਪਠਾਨਕੋਟ ਵਿੱਚ ਸਵੱਛ ਤੀਰਥ ਅਭਿਆਨ ਤਹਿਤ ਪਠਾਨਕੋਟ-ਜਲੰਧਰ ਹਾਈਵੇਅ ’ਤੇ ਬਰਫਾਨੀ ਮੰਦਰ ਦੀ ਸਾਫ-ਸਫਾਈ ਕੀਤੀ ਗਈ ਅਤੇ ਉਸ ਤੋਂ ਬਾਅਦ ਐੱਸਡੀ ਗਰਾਊਂਡ ਸਟੇਡੀਅਮ ਵਿੱਚ ਵੀ ਸਫਾਈ ਮੁਹਿੰਮ ਚਲਾ ਗਈ।
ਇਸ ਇਸ ਦੌਰਾਨ ਵਿਦਿਆਰਥਣਾਂ ਨੇ 23 ਕਿੱਲੋ ਪਲਾਸਟਿਕ ਦੇ ਲਿਫਾਫੇ ਇਕੱਠੇ ਕੀਤੇ ਅਤੇ ਇਸ ਨੂੰ ਨਗਰ ਨਿਗਮ ਦੇ ਐੱਮਆਰਐੱਫ ਪੁਆਇੰਟ ਸਰਨਾ ਵਿੱਚ ਪ੍ਰੋਸੈਸਿੰਗ ਲਈ ਭੇਜ ਦਿੱਤਾ ਗਿਆ। ਪ੍ਰਿੰਸੀਪਲ ਡਾ. ਸ਼ੋਭਾ ਪਰਾਸ਼ਰ ਨੇ ਵਿਦਿਆਰਥਣਾਂ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵੀ ਵਿਦਿਆਰਥਣਾਂ ਵੱਲੋਂ ਅਜਿਹੇ ਹੋਰ ਕੰਮ ਕੀਤੇ ਜਾਣਗੇ। ਇਸ ਮੌਕੇ ਐੱਨਐੱਸਐੱਸ ਵਿੰਗ ਦੀ ਇੰਚਾਰਜ ਸੋਨਾਲੀ, ਸੌਲਿਡ ਵੇਸਟ ਮੈਨੇਜਮੈਂਟ ਮਾਹਿਰ ਸੰਦੀਪ ਗੌਤਮ, ਇੰਦੂ ਬਾਲਾ ਤੇ ਪ੍ਰੋਗਰਾਮ ਕੁਆਰਡੀਨੇਟਰ ਰਜਨੀ ਸ਼ਰਮਾ ਆਦਿ ਹਾਜ਼ਰ ਸਨ।

Advertisement

Advertisement