ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੁਣ ਯੂਪੀਆਈ ਤਹਿਤ ਇੱਕ ਲੱਖ ਰੁਪਏ ਤੱਕ ਦੀ ਕੀਤੀ ਜਾ ਸਕੇਗੀ ਅਦਾਇਗੀ

11:40 PM Dec 12, 2023 IST

ਮੁੰਬਈ, 12 ਦਸੰਬਰ

Advertisement

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕੁਝ ਸ਼੍ਰੇਣੀਆਂ ਲਈ ਯੂਪੀਆਈ ਰਾਹੀਂ ਆਟੋਮੈਟਿਕ ਭੁਗਤਾਨ ਦੀ ਸੀਮਾ 15,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਪ੍ਰਤੀ ਅਦਾਇਗੀ ਕਰ ਦਿੱਤੀ ਹੈ। ਮਿਊਚੁਅਲ ਫੰਡ ਵੀ ਇਸ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਤੱਕ 15,000 ਰੁਪਏ ਤੋਂ ਵੱਧ ਦੀ ਨਿਰਧਾਰਤ ਸਮੇਂ ’ਚ ਕੀਤੀ ਜਾਣ ਵਾਲੀ ਅਦਾਇਗੀ ਲਈ ਕਾਰਡਾਂ, ਪ੍ਰੀਪੇਡ ਭੁਗਤਾਨ ਸਾਧਨਾਂ ਅਤੇ ਯੂਪੀਆਈ (ਯੂਨੀਫਾਈਡ ਪੇਮੈਂਟਸ ਇੰਟਰਫੇਸ) ’ਤੇ ਈ-ਮੈਂਡੇਟ/ਮੌਜੂਦਾ ਨਿਰਦੇਸ਼ਾਂ ਤਹਿਤ ਛੋਟ ਮਿਲਦੀ ਸੀ। ਆਰਬੀਆਈ ਨੇ ਇਕ ਸਰਕੁਲਰ ਵਿਚ ਕਿਹਾ, ‘‘ਮਿਊਚੁਅਲ ਫੰਡ ਸਬਸਕ੍ਰਿਪਸ਼ਨ, ਬੀਮਾ ਕਿਸ਼ਤ ਅਤੇ ਕਰੈਡਿਟ ਕਾਰਡ ਬਿੱਲ ਦੇ ਭੁਗਤਾਨ ਲਈ ਇੱਕ ਲੈਣ-ਦੇਣ ਦੀ ਸੀਮਾ 15,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰ ਦਿੱਤੀ ਗਈ ਹੈ।’’ ਦੇਸ਼ ਦਾ ਇੱਕ ਵੱਡਾ ਵਰਗ ਯੂਪੀਆਈ ਤਹਿਤ ਅਦਾਇਗੀ ਕਰਦਾ ਹੈ। ਨਵੰਬਰ ਵਿੱਚ 11.23 ਅਰਬ ਲੋਕਾਂ ਨੇ ਯੂਪੀਆਈ ਤਹਿਤ ਅਦਾਇਗੀ ਕੀਤੀ ਸੀ। -ਪੀਟੀਆਈ

Advertisement
Advertisement