For the best experience, open
https://m.punjabitribuneonline.com
on your mobile browser.
Advertisement

ਹੁਣ ਕਾਲਜਾਂ ਦੀਆਂ ਕੰਟੀਨਾਂ ’ਚ ਨਹੀਂ ਮਿਲਣਗੇ ਪਿਜ਼ੇ-ਬਰਗਰ

11:22 PM Jul 17, 2024 IST
ਹੁਣ ਕਾਲਜਾਂ ਦੀਆਂ ਕੰਟੀਨਾਂ ’ਚ ਨਹੀਂ ਮਿਲਣਗੇ ਪਿਜ਼ੇ ਬਰਗਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਜੁਲਾਈ
ਯੂੁਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਆਪਣੀਆਂ ਕੰਟੀਨਾਂ ’ਚ ਪਿਜ਼ਾ, ਬਰਗਰ ਸਣੇ ਹੋਰ ਗੈਰ-ਸਿਹਤਮੰਦ ਖੁਰਾਕੀ ਵਸਤਾਂ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਯੂਜੀਸੀ ਨੇ ਇਹ ਨਿਰਦੇਸ਼ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਹਾਲੀਆ ਰਿਪੋਰਟ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ’ਚ ਮੋਟਾਪਾ ਅਤੇ ਸ਼ੂਗਰ ਵੱਡੀ ਸਮੱਸਿਆ ਵਜੋਂ ਉੱਭਰ ਰਹੇ ਹਨ, ਤੋਂ ਬਾਅਦ ਦਿੱਤੇ ਹਨ। ਜਾਣਕਾਰੀ ਮੁਤਾਬਕ ਆਈਸੀਐੱਮਆਰ ਵੱਲੋਂ ਮਈ ਮਹੀਨੇ ਆਪਣੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਫਾਸਟ ਫੂਡ ’ਚ ਫੈਟ ਦੀ ਵੱਧ ਮਾਤਰਾ ਮੋਟਾਪਾ, ਸ਼ੂਗਰ, ਸਮੇਂ ਤੋਂ ਪਹਿਲਾਂ ਚਮੜੀ ਢਲਣ ਤੇ ਦਿਲ ਦਾ ਦੌਰਾ ਪੈਣ ਸਣੇ ਸਿਹਤ ਸਬੰਧੀ ਹੋਰ ਵਿਗਾੜਾਂ ਦਾ ਕਾਰਨ ਬਣ ਸਕਦੀ ਹੈ। ਰਿਪੋਰਟ ਮੁਤਾਬਕ ਭਾਰਤ ’ਚ ਹਰ ਚੌਥਾ ਵਿਅਕਤੀ ਮੋਟਾਪੇ ਜਾਂ ਸ਼ੂਗਰ ਦਾ ਸ਼ਿਕਾਰ ਹੋ ਰਿਹਾ ਹੈ।

Advertisement

Advertisement
Author Image

Advertisement
Advertisement
×