For the best experience, open
https://m.punjabitribuneonline.com
on your mobile browser.
Advertisement

ਸਮਾਜਿਕ ਸੰਗਠਨਾਂ ਨੇ 17 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ 73,501 ਬਾਲ ਵਿਆਹ ਰੁਕਵਾਏ

11:04 PM Jul 17, 2024 IST
ਸਮਾਜਿਕ ਸੰਗਠਨਾਂ ਨੇ 17 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ 73 501 ਬਾਲ ਵਿਆਹ ਰੁਕਵਾਏ
Advertisement

ਨਵੀਂ ਦਿੱਲੀ, 17 ਜੁਲਾਈ

Advertisement

ਮਨੁੱਖੀ ਅਧਿਕਾਰਾਂ ਬਾਰੇ ਸਮਾਜਿਕ ਕਾਰਕੁਨਾਂ ਨੇ 17 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ 265 ਜ਼ਿਲ੍ਹਿਆਂ ’ਚ 73,501 ਬਾਲ ਵਿਆਹ ਰੁਕਵਾਏ ਹਨ। ਇੱਕ ਐੱਨਜੀਓ ਨੇ ਆਪਣੀ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ। ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਵੱਲੋਂ ਜਾਰੀ ਇੰਡੀਆ ਚਾਈਲਡ ਪ੍ਰੋਟੈਕਸ਼ਨ (ਆਈਸੀਪੀ) ਦੀ ਰਿਸਰਚ ਟੀਮ ਦੀ ਰਿਪੋਰਟ ਮੁਤਾਬਕ, ‘‘ਦੇਸ਼ ਦੇ 161 ਸਮਾਜਿਕ ਸੰਗਠਨਾਂ ਨੇ ਸਾਲ 2023-24 ਵਿੱਚ 17 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ 265 ਜ਼ਿਲ੍ਹਿਆਂ ’ਚ ਕਾਨੂੰਨੀ ਦਖਲਅੰਦਾਜ਼ੀ ਨਾਲ 14,137 ਬਾਲ ਵਿਆਹ ਰੁਕਵਾਏ ਜਦਕਿ 59,364 ਬਾਲ ਵਿਆਹ ਪੰਚਾਇਤਾਂ ਦੀ ਮਦਦ ਨਾਲ ਰੁਕਵਾਏ ਗਏ।’’ ਸਮਾਜਿਕ ਸੰਗਠਨਾਂ ਨੇ ਕੁੱਲ 73,501 ਵਿਆਹ ਰੁਕਵਾਏ ਹਨ। ਦੱਸਣਯੋਗ ਹੈ ਕਿ ਦੇਸ਼ ’ਚ ਇੱਕੋ ਦਿਨ ਲੜਕੀਆਂ ਦੇ ਔਸਤਨ 4,442 ਬਾਲ ਹੁੰਦੇ ਹਨ ਜਦਕਿ ਲੰਘੇ ਪੰਜ ਸਾਲਾਂ ਦੌਰਾਨ ਬਾਲ ਵਿਆਹਾਂ ਸਬੰਧੀ ਸਿਰਫ 3,863 ਕੇਸ ਦਰਜ ਹੋਏ ਹਨ। -ਪੀਟੀਆਈ

Advertisement
Author Image

Advertisement
Advertisement
×