ਹੁਣ ਨੇਪਾਲ ਨੇ ਭਾਰਤੀ ਮਸਾਲਾ ਉਤਪਾਦਾਂ ’ਤੇ ਪਾਬੰਦੀ ਲਗਾਈ
07:31 AM May 19, 2024 IST
Advertisement
ਕਾਠਮੰਡੂ: ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਨੇਪਾਲ ਨੇ ਵੀ ਕਥਿਤ ਗੁਣਵੱਤਾ ਸਬੰਧੀ ਚਿੰਤਾਵਾਂ ਕਾਰਨ ਭਾਰਤੀ ਕੰਪਨੀਆਂ ਦੇ ਕੁਝ ਮਸਾਲਾ ਉਤਪਾਦਾਂ ਦੀ ਦਰਾਮਦ ਅਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਨੇਪਾਲ ਦੇ ਖੁਰਾਕ ਤਕਨਾਲੋਜੀ ਤੇ ਗੁਣਵੱਤਾ ਕੰਟਰੋਲ ਵਿਭਾਗ ਮੁਤਾਬਕ ਐੱਮਡੀਐੱਚ ਤੇ ਐਵਰੈਸਟ ਦੇ ਚਾਰ ਮਸਾਲਾ ਉਤਪਾਦਾਂ ’ਤੇ ਸ਼ੱਕੀ ‘ਇਥੇਲੀਨ ਆਕਸਾਈਡ’ ਜਾਂ ਈਟੀਓ ਕੀਟਨਾਸ਼ਕ ਕਾਰਨ ਸ਼ੁੱਕਰਵਾਰ ਤੋਂ ਪਾਬੰਦੀ ਲਗਾਈ ਗਈ ਹੈ। ਇਸ ਤਹਿਤ ਐੱਮਡੀਐੱਚ ਦੇ ‘ਮਦਰਾਸ ਕਰੀ ਪਾਊਡਰ’, ‘ਸਾਂਬਰ ਮਸਾਲਾ ਪਾਊਡਰ’ ਅਤੇ ‘ਮਿਕਸਡ ਮਸਾਲਾ ਕਰੀ ਪਾਊਡਰ’ ਅਤੇ ‘ਐਵਰੈਸਟ ਫਿਸ਼ ਕਰੀ ਮਸਾਲਾ’ ’ਤੇ ਪਾਬੰਦੀ ਲਗਾਈ ਗਈ ਹੈ। -ਪੀਟੀਆਈ
Advertisement
Advertisement