ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੁਣ ਭਾਜਪਾ ਛੱਡਣ ਦੀ ਥਾਂ ਸਿਆਸਤ ਛੱਡ ਦਿਆਂਗਾ: ਲਵਲੀ

08:37 AM May 09, 2024 IST
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਆਗੂ ਅਰਵਿੰਦਰ ਲਵਲੀ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਦਿੱਲੀ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗ਼ੈਰ-ਰਸਮੀ ਮੁਲਾਕਾਤ ਦੌਰਾਨ ਕਿਹਾ ਕਿ ਉਹ ਕਾਂਗਰਸ ਅੰਦਰਲੇ ਸੱਭਿਆਚਾਰ ਤੋਂ ਦੁਖੀ ਹੋ ਕੇ ਭਾਜਪਾ ਵਿੱਚ ਆਏ ਤੇ ਹੁਣ ਇਸੇ ਪਾਰਟੀ ਲਈ ਹੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹੁਣ ਭਾਜਪਾ ਛੱਡਣ ਦੀ ਜਗ੍ਹਾ ਸਿਆਸਤ ਛੱਡ ਦੇਣਗੇ। ਲਵਲੀ ਦੂਜੀ ਵਾਰ ਭਾਜਪਾ ’ਚ ਸ਼ਾਮਲ ਹੋਏ ਹਨ।
ਉਨ੍ਹਾਂ ਪਹਿਲਾਂ ਭਾਜਪਾ ’ਚੋਂ ਜਾਣ ਨੂੰ ਗੁੱਸੇ ਨਾਲ ਲਿਆ ਗਿਆ ਫ਼ੈਸਲਾ ਦੱਸਿਆ ਤੇ ਕਿਹਾ ਕਿ ਹੁਣ ਉਹ ਸੋਚ ਸਮਝ ਕੇ ਭਾਜਪਾ ਵਿੱਚ ਆਏ ਹਨ। ਇਸੇ ਕਰਕੇ ਹਫ਼ਤੇ ਤੋਂ ਵੱਧ ਸਮਾਂ ਉਨ੍ਹਾਂ ਸੋਚਣ ਤੇ ਆਪਣੇ ਸਾਥੀਆਂ ਨਾਲ ਮਸ਼ਵਰਾ ਕਰਨ ਲਈ ਲਾਇਆ। ਉਨ੍ਹਾਂ ਕਿਹਾ ਕਿ ਹੋਰ ਕਾਂਗਰਸੀ ਆਗੂਆਂ ਵੱਲੋਂ ਵੀ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਜਦੋਂ ਉਹ ਭਾਜਪਾ ਵਿੱਚ ਆਏ ਸਨ ਤਾਂ ਉਹ ਖ਼ੁਦ ਨੂੰ ‘ਮਿਸਫਿਟ’ ਮਹਿਸੂਸ ਕਰਦੇ ਸਨ ਇਸੇ ਕਰਕੇ ਉਹ ਸਾਲ ਤੋਂ ਪਹਿਲਾਂ ਹੀ ਕਾਂਗਰਸ ਵਿੱਚ ਪਰਤ ਗਏ ਸਨ। ਇਸ ਵਾਰ ਉਹ ਅਸਤੀਫ਼ਾ ਦੇ ਕੇ ਤੇ ਨਾਮਜ਼ਦਗੀ ਪੱਤਰ ਦਾਖ਼ਲ ਹੋਣ ਦੀ ਪ੍ਰਕਿਰਿਆ ਮਗਰੋਂ ਭਾਜਪਾ ਵਿੱਚ ਆਏ ਤਾਂ ਜੋ ਇਹ ਨਾ ਕਹਿਣ ਕਿ ਉਹ ਕਿਸੇ ਲਾਲਚ ਤਹਿਤ ਆਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਦੇਸ਼ ਭਗਤੀ ਦੇ ਮਾਅਨੇ ਹੋਰ ਸਨ ਤੇ ਹੁਣ ਰਾਸ਼ਟਰਵਾਦੀ ਹੋਣ ਦੇ ਮਾਇਅਨੇ ਵੱਖਰੇ ਹਨ। ਉਨ੍ਹਾਂ ਕਿਹਾ. ‘‘ਰਾਜ ਕੁਮਾਰ ਚੌਹਾਨ ਉੱਤਰੀ-ਪੱਛਮੀ ਦਿੱਲੀ ਵਿੱਚ ਇੱਕ ਵੱਡੇ ਆਗੂ ਹਨ ਪਰ ਉਨ੍ਹਾਂ ਦਾ ਪ੍ਰਭਾਵ ਸਿਰਫ ਉਸ ਹਲਕੇ ਤੱਕ ਸੀਮਤ ਨਹੀਂ ਹੈ। ਇਸੇ ਤਰ੍ਹਾਂ ਮੈਂ ਅਤੇ ਨਸੀਬ ਸਿੰਘ ਟਰਾਂਸ ਯਮੁਨਾ ਖੇਤਰ ਵਿੱਚ ਸਥਿਤ ਹਾਂ ਜਿੱਥੇ ਦੋ ਸੀਟਾਂ ਹਨ। ਇਹ ਤਾਂ ਸਿਰਫ਼ ਸ਼ੁਰੂਆਤ ਹੈ। ਸਾਡੇ ਹੋਰ ਦੋਸਤ ਵੀ ਭਾਜਪਾ ਵਿੱਚ ਆ ਸਕਦੇ ਹਨ।’’
ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਪਹਿਲਾਂ ਜਦੋਂ ਕੋਈ ਦੇਸ਼ ਭਗਤੀ ਦੀ ਗੱਲ ਕਰਦਾ ਸੀ ਤਾਂ ਲੋਕ ਕਹਿੰਦੇ ਸਨ ਕਿ ਇਹ ਵਿਅਕਤੀ ਜ਼ਰੂਰ ਕਾਂਗਰਸ ਦਾ ਹੋਵੇਗਾ ਅਤੇ ਹੁਣ ਜਦੋਂ ਕੋਈ ਦੇਸ਼ ਲਈ ਪਿਆਰ ਦਾ ਇਜ਼ਹਾਰ ਕਰਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਇਹ ਭਾਜਪਾ ਦਾ ਹੋਵੇਗਾ।’’ ਇਸ ਮੌਕੇ ਰਾਜ ਕੁਮਾਰ ਚੌਹਾਨ, ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਬੰਸੂਰੀ ਸਵਰਾਜ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

Advertisement

ਲਵਲੀ ਸਾਡੇ ਸਟਾਰ ਪ੍ਰਚਾਰਕ: ਸਚਦੇਵਾ

ਅਰਵਿੰਦਰ ਸਿੰਘ ਲਵਲੀ ਦੀ ਭਾਜਪਾ ਵਿੱਚ ਭੂਮਿਕਾ ਬਾਰੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਉਹ ਸਾਡੇ ‘ਸਟਾਰ ਪ੍ਰਚਾਰਕ’ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਹੋਰ ਆਗੂ ਪਾਰਟੀ ਵਿੱਚ ਆਪਣੀ ਭੂਮਿਕਾ ਬਾਰੇ ਫੈਸਲਾ ਕਰਨ ਲਈ ਆਜ਼ਾਦ ਹੋਣਗੇ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਕਈ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਆਉਂਦੇ ਦਿਨਾਂ ਵਿੱਚ ਹੋਰ ਆਗੂ ਭਾਜਪਾ ਵਿੱਚ ਸਾਮਲ ਹੋ ਸਕਦੇ ਹਨ।

Advertisement
Advertisement
Advertisement