For the best experience, open
https://m.punjabitribuneonline.com
on your mobile browser.
Advertisement

ਨਾਵਲਕਾਰ ਗਾਸੋ ‘ਗੱਲਾਂ ਤੇ ਗੀਤ’ ਵਿੱਚ ਕਰਨਗੇ ਸ਼ਿਰਕਤ

09:01 AM Jun 30, 2024 IST
ਨਾਵਲਕਾਰ ਗਾਸੋ ‘ਗੱਲਾਂ ਤੇ ਗੀਤ’ ਵਿੱਚ ਕਰਨਗੇ ਸ਼ਿਰਕਤ
Advertisement

ਬਰਨਾਲਾ: ਪੰਜਾਬੀ ਦੇ ਮੰਨੇ ਪ੍ਰਮੰਨੇ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਪਹਿਲੀ ਜੁਲਾਈ ਨੂੰ ਜਲੰਧਰ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ਵਿੱਚ ਸ਼ਾਮਲ ਹੋਣਗੇ। ਸਵੇਰੇ 8:30 ਵਜੇ ਆਰੰਭ ਹੋਣ ਵਾਲੇ ਘੰਟੇ ਭਰ ਦੇ ਪ੍ਰੋਗਰਾਮ ਵਿੱਚ ਸ੍ਰੀ ਗਾਸੋ ‘ਜਨਮ, ਜ਼ਿੰਦਗੀ, ਮਨੁੱਖ ਤੇ ਮੌਤ’ ਵਿਸ਼ੇ ਸਬੰਧੀ ਚਰਚਾ ਕਰਨਗੇ। ਦੱਸਣਯੋਗ ਹੈ ਕਿ ਸਾਹਿਤਕ ਬਾਪੂ ਵਜੋਂ ਜਾਣੇ ਜਾਂਦੇ ਓਮ ਪ੍ਰਕਾਸ਼ ਗਾਸੋ 92 ਸਾਲਾਂ ਦੇ ਹਨ ਅਤੇ 85 ਤੋਂ ਵੱਧ ਵੱਖ-ਵੱਖ ਵਿਧਾਵਾਂ ਤੇ ਭਾਸ਼ਾਵਾਂ ਦੀਆਂ ਪੁਸਤਕਾਂ ਦੇ ਰਚੇਤਾ ਹਨ। -ਖੇਤਰੀ ਪ੍ਰਤੀਨਿਧ

Advertisement

Advertisement
Author Image

Advertisement
Advertisement
×