ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਟ੍ਰਿਬਿਊਨਲਜ਼ ਸਬੰਧੀ ਨੋਟੀਫਿਕੇਸ਼ਨ ਜਾਰੀ

11:03 AM Nov 29, 2024 IST

ਪੱਤਰ ਪ੍ਰੇਰਕ
ਮੁਹਾਲੀ, 28 ਨਵੰਬਰ
ਪੰਚਾਇਤ ਚੋਣਾਂ-2024 ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣ ਟ੍ਰਿਬਿਊਨਲਜ਼ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ, ਇਨ੍ਹਾਂ ਚੋਣ ਟ੍ਰਿਬਿਊਨਲਜ਼ ਲਈ ਪ੍ਰੀਜ਼ਾਈਡਿੰਗ ਅਫ਼ਸਰ ਨੋਟੀਫ਼ਾਈ ਕਰ ਦਿੱਤੇ ਗਏ ਹਨ। ਮੁਹਾਲੀ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਦੀਆਂ ਤਿੰਨ ਸਬ-ਡਿਵੀਜ਼ਨਾਂ (ਮੁਹਾਲੀ, ਡੇਰਾਬੱਸੀ ਅਤੇ ਖਰੜ) ਦੇ ਉਪ ਮੰਡਲ ਮੈਜਿਸਟ੍ਰੇਟ ਨੂੰ ਇਨ੍ਹਾਂ ਚੋਣ ਟ੍ਰਿਬਿਊਨਲਜ਼ ਦਾ ਪ੍ਰੀਜ਼ਾਈਡਿੰਗ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਚੋਣਾਂ ਮੁਕੰਮਲ ਹੋਣ ਉਪਰੰਤ ਇਨ੍ਹਾਂ ਚੋਣਾਂ ਨਾਲ ਸਬੰਧਤ ਕੋਈ ਵੀ ਉਮੀਦਵਾਰ ਜਾਂ ਵੋਟਰ, ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ-1994 ਅਨੁਸਾਰ ਆਪਣੀ ਪਟੀਸ਼ਨ ਨਾਮਜ਼ਦ ਟ੍ਰਿਬਿਊਨਲ ਕੋਲ ਸੁਣਵਾਈ ਲਈ ਦਾਇਰ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਕੁੱਲ 4 ਪੰਚਾਇਤੀ ਬਲਾਕ ਹਨ, ਜਿਨ੍ਹਾਂ ਦੀ ਵੰਡ ਕਰਦੇ ਹੋਏ ਚੋਣ ਟ੍ਰਿਬਿਊਨਲ-ਕਮ-ਸਬ ਡਿਵੀਜ਼ਨਲ ਮੈਜਿਸਟ੍ਰੇਟ ਖਰੜ, ਬਲਾਕ ਖਰੜ ਅਤੇ ਮਾਜਰੀ, ਚੋਣ ਟ੍ਰਿਬਿਊਨਲ-ਕਮ-ਸਬ ਡਿਵੀਜ਼ਨਲ ਮੈਜਿਸਟ੍ਰੇਟ ਮੁਹਾਲੀ, ਬਲਾਕ ਮੁਹਾਲੀ ਅਤੇ ਚੋਣ ਟ੍ਰਿਬਿਊਨਲ-ਕਮ-ਸਬ ਡਵੀਜ਼ਨਲ ਮੈਜਿਸਟ੍ਰੇਟ ਡੇਰਾਬੱਸੀ, ਬਲਾਕ ਡੇਰਾਬੱਸੀ ਦੀਆਂ ਦਾਇਰ ਹੋਣ ਵਾਲੀਆਂ ਚੋਣ ਪਟੀਸ਼ਨਾਂ ਦੀ ਸੁਣਵਾਈ ਕਰਨਗੇ।

Advertisement

Advertisement