ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਂਝੀਆਂ ਜ਼ਮੀਨਾਂ ਦੀ ਸਹਿਮਤੀ ਨਾਲ ਵੰਡ ਦੇ ਇੰਤਕਾਲਾਂ ’ਚ ਦੇਰੀ ਦਾ ਨੋਟਿਸ

06:05 AM Sep 29, 2024 IST

ਨਿੱਜੀ ਪੱਤਰ ਪ੍ਰੇਰਕ
ਮੋਗਾ, 28 ਸਤੰਬਰ
ਸੂਬਾ ਸਰਕਾਰ ਨੇ ਪਰਿਵਾਰਾਂ ਦੀਆਂ ਸਾਂਝੀਆਂ ਜ਼ਮੀਨਾਂ ਦੀ ਸਹਿਮਤੀ ਨਾਲ ਵੰਡ ਦੇ ਇੰਤਕਾਲਾਂ ’ਚ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਮਾਲ ਅਫ਼ਸਰਾਂ ਨੂੰ ਬੈਂਕ ਕਰਜ਼ੇ ਵਾਲੀਆਂ ਜ਼ਮੀਨਾਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਪੰਜਾਬ ਸਰਕਾਰ ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ (ਭੌਂ ਮਾਲੀਆ ਸ਼ਾਖਾ-2) ਵੱਲੋਂ ਡਿਵੀਜ਼ਨਲ ਕਮਿਸ਼ਨਰਾਂ ਤੇ ਰਾਜ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਕੇ ਆਖਿਆ ਕਿ ਪਰਿਵਾਰਾਂ ਦੀਆਂ ਸਾਂਝੀਆਂ ਜ਼ਮੀਨਾਂ ਦੀ ਸਹਿਮਤੀ ਨਾਲ ਵੰਡ ਦੇ ਇੰਤਕਾਲਾਂ (ਤਕਸੀਮ ਖਾਨਗੀ ਇੰਤਕਾਲ) ਲਈ ਬੈਂਕ ਕਰਜ਼ੇ ਵਾਲੀਆਂ ਜ਼ਮੀਨਾਂ ਸਬੰਧੀ ਸਬੰਧਤ ਬੈਂਕ ਨੂੰ ਪੱਖ ਰੱਖਣ ਲਈ 15 ਦਿਨ ਦਾ ਨੋਟਿਸ ਜਾਰੀ ਕੀਤਾ ਜਾਵੇ। ਜੇ 15 ਦਿਨ ਅੰਦਰ ਸਬੰਧਤ ਬੈਂਕ ਅਧਿਕਾਰੀ ਮਾਲ ਅਫ਼ਸਰ ਕੋਲ ਪੱਖ ਰੱਖਣ ਲਈ ਪੇਸ਼ ਨਹੀਂ ਹੁੰਦੇ ਤਾਂ ਨੋਟਿਸ ਨੂੰ ਸਹਿਮਤੀ ਮੰਨ ਕੇ ਅਗਲੇਰੀ ਕਾਰਵਾਈ ਕਰ ਕੇ ਤਕਸੀਮ ਖਾਨਗੀ ਕੇਸਾਂ ਦਾ ਫ਼ੈਸਲਾ ਸਮੇਂ ਸਿਰ ਕਰਨਾ ਯਕੀਨੀ ਬਣਾਉਣ ਅਤੇ ਪਰਿਵਾਰਕ ਜ਼ਮੀਨੀ ਸਹਿਮਤੀ ਵੰਡ ਦੇ ਇੰਤਕਾਲ ਦੀ ਕਾਪੀ ਸਬੰਧਤ ਬੈਂਕ ਨੂੰ ਭੇਜ ਕੇ ਜਾਣੂ ਕਰਵਾ ਦਿੱਤਾ ਜਾਇਆ ਕਰੇ। ਸਰਕਾਰ ਦੇ ਧਿਆਨ ਵਿੱਚ ਆਇਆ ਕਿ ਬੈਂਕ ਮੈਨੇਜਰ ਆਪਣਾ ਪੱਖ ਰੱਖਣ ਲਈ ਮਾਲ ਅਫ਼ਸਰਾਂ ਕੋਲ ਪੇਸ਼ ਨਹੀਂ ਹੁੰਦੇ, ਜਿਸ ਕਾਰਨ ਇਨ੍ਹਾਂ ਇੰਤਕਾਲਾਂ ਵਿੱਚ ਬੇਲੋੜੀ ਦੇਰੀ ਹੁੰਦੀ ਹੈ।

Advertisement

Advertisement