For the best experience, open
https://m.punjabitribuneonline.com
on your mobile browser.
Advertisement

ਉੱਤਰੀ ਰੇਲਵੇ ਵੱਲੋਂ ਡਰਾਈਵਰਾਂ ਅਤੇ ਗਾਰਡਾਂ ਲਈ ‘ਮਾਡਲ ਰਨਿੰਗ ਰੂਮ’ ਸਥਾਪਤ

10:51 AM Jul 13, 2024 IST
ਉੱਤਰੀ ਰੇਲਵੇ ਵੱਲੋਂ ਡਰਾਈਵਰਾਂ ਅਤੇ ਗਾਰਡਾਂ ਲਈ ‘ਮਾਡਲ ਰਨਿੰਗ ਰੂਮ’ ਸਥਾਪਤ
ਪਰਮਦੀਪ ਸਿੰਘ ਸੈਣੀ ਲੋਕੋ ਪਾਇਲਟਾਂ ਤੇ ਗਾਰਡਾਂ ਨਾਲ ਖਾਣਾ ਖਾਂਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗੁਰਿੰਦਰ ਸਿੰਘ
ਲੁਧਿਆਣਾ, 12 ਜੁਲਾਈ
ਉੱਤਰੀ ਰੇਲਵੇ ਫ਼ਿਰੋਜ਼ਪੁਰ ਡਿਵੀਜ਼ਨ ਵੱਲੋਂ ਰੇਲਵੇ ਡਰਾਈਵਰਾਂ, ਗਾਰਡਾਂ ਅਤੇ ਹੋਰ ਮੁਲਾਜ਼ਮਾਂ ਲਈ ਰੇਲਵੇ ਸਟੇਸ਼ਨ ’ਤੇ ਮਾਡਲ ਰਨਿੰਗ ਰੂਮ ਸਥਾਪਤ ਕੀਤਾ ਗਿਆ ਹੈ ਜਿੱਥੇ ਉਹ ਡਿਊਟੀ ਖ਼ਤਮ ਹੋਣ ਤੋਂ ਬਾਅਦ ਤਣਾਅ- ਮੁਕਤ ਹੋਣ ਲਈ ਆਰਾਮ ਦੇ ਪਲ ਬਿਤਾ ਸਕਦੇ ਹਨ। ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਰੇਲਵੇ ਸਟੇਸ਼ਨ ’ਤੇ ਬਣੇ ਮਾਡਲ ਰਨਿੰਗ ਰੂਮ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਲੋਕੋ ਪਾਇਲਟ ਅਤੇ ਗਾਰਡਾਂ ਲਈ ਮਾਡਲ ਰਨਿੰਗ ਰੂਮ ਦੀਆਂ ਅਤਿ-ਆਧੁਨਿਕ ਸਹੂਲਤਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਵੱਲੋਂ ਆਪਣੇ ਮੁਲਾਜ਼ਮਾਂ ਦੀ ਸਹੂਲਤ ਲਈ ਇਹ ਕੇਂਦਰ ਬਣਾਇਆ ਗਿਆ ਹੈ ਤਾਂ ਜੋ ਉਹ ਆਪਣੀ ਸਖ਼ਤ ਡਿਊਟੀ ਤੋਂ ਬਾਅਦ ਕੁੱਝ ਸਮੇਂ ਲਈ ਇੱਥੇ ਆਰਾਮ ਦੇ ਪਲ ਬਿਤਾ ਸਕਣ। ਉਨ੍ਹਾਂ ਦੱਸਿਆ ਕਿ ਇਸ ਮਾਡਲ ਰਨਿੰਗ ਰੂਮ ਵਿੱਚ ਪੁਰਸ਼ ਅਤੇ ਮਹਿਲਾ ਲੋਕੋ ਪਾਇਲਟਾਂ ਲਈ ਵੱਖਰੇ-ਵੱਖਰੇ ਕੁੱਲ 67 ਏਅਰ-ਕੰਡੀਸ਼ਨ ਕਮਰੇ ਹਨ। ਹਰ ਕਮਰੇ ਵਿੱਚ ਦੋ ਬਿਸਤਰੇ, ਇੱਕ ਮੇਜ਼ ਅਤੇ ਦੋ ਕੁਰਸੀਆਂ ਹਨ। ਆਨਲਾਈਨ ਬੈੱਡ ਬੁਕਿੰਗ ਦੀ ਸਹੂਲਤ ਦੇ ਨਾਲ 24 ਘੰਟੇ ਰਿਸੈਪਸ਼ਨ ਵੀ ਹੈ। ਇੱਥੇ ਰਿਆਇਤੀ ਦਰਾਂ ’ਤੇ ਭੋਜਨ ਉਪਲਬਧ ਹੈ‌ਜਦਕਿ ਪਾਣੀ ਲਈ ਦੋ ਵਾਟਰ ਕੂਲਿੰਗ ਮਸ਼ੀਨਾਂ ਤੋਂ ਇਲਾਵਾ ਆਟੋਮੈਟਿਕ ਵਾਸ਼ਿੰਗ ਮਸ਼ੀਨ, ਪੈਰਾਂ ਦੀ ਮਾਲਿਸ਼ ਦੀ ਸਹੂਲਤ, ਤਣਾਅ ਮੁਕਤ ਰਹਿਣ ਲਈ ਲਾਇਬ੍ਰੇਰੀ, ਯੋਗਾ ਕਰਨ ਲਈ ਜਿੰਮ, ਮੈਡੀਟੇਸ਼ਨ ਰੂਮ, ਵੱਡਾ ਪਾਰਕ, ​​ਇਨਡੋਰ ਅਤੇ ਆਊਟਡੋਰ ਗੇਮਜ਼ ਉਪਲਬਧ ਹਨ। ਉਨ੍ਹਾਂ ਇਸ ਮੌਕੇ ਉਨ੍ਹਾਂ ਮਾਡਲ ਰਨਿੰਗ ਰੂਮ ਵਿੱਚ ਲੋਕੋ ਪਾਇਲਟਾਂ ਅਤੇ ਗਾਰਡਾਂ ਨਾਲ ਭੋਜਨ ਵੀ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×